ਛਾਤੀ ਦੇ ਕੈਂਸਰ ਦੀ ਸਰਜਰੀ

ਮੈਮੋਰੀਅਲ ਸਲੋਨ ਕੇਟਰਿੰਗ ਛਾਤੀ ਦੇ ਕੈਂਸਰ ਦੀ ਸਰਜਨ ਅਲੈਗਜ਼ੈਂਡਰਾ ਹੀਰਡਟ ਇੱਕ ਪ੍ਰਕਿਰਿਆ ਵਾਸਤੇ ਤਿਆਰੀ ਕਰਦੀ ਹੈ

ਇਹ ਫੈਸਲਾ ਕਰਨਾ ਕਿ ਕਿਸ ਕਿਸਮ ਦੀ ਛਾਤੀ ਦੇ ਕੈਂਸਰ ਦੀ ਸਰਜਰੀ ਕਰਵਾਉਣੀ ਹੈ, ਇੱਕ ਬਹੁਤ ਹੀ ਨਿੱਜੀ ਚੋਣ ਹੈ। MSK ਦੇ ਮਾਹਰ, ਜਿਵੇਂ ਕਿ ਸਰਜਨ ਅਲੈਗਜ਼ੈਂਡਰਾ ਹੀਰਡਟ, ਤੁਹਾਡਾ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰਨ ਲਈ ਏਥੇ ਮੌਜ਼ੂਦ ਹਨ।

ਵੀਡੀਓ | 00:39

Learn how MSK’s breast surgery care team can help

MSK breast surgeon Laurie Kirstein explains how MSK's surgery care team can help you.
ਵੀਡੀਓ ਦੇ ਵੇਰਵੇ

ਜੇ ਤੁਹਾਨੂੰ ਛਾਤੀ ਦਾ ਕੈਂਸਰ ਹੈ, ਤੁਸੀਂ ਇੱਕ ਰੋਕਥਾਮਕਾਰੀ ਮਾਸਟੈਕਟਮੀ ’ਤੇ ਵਿਚਾਰ ਕਰ ਰਹੇ ਹੋ, ਜਾਂ ਕਿਸੇ ਪਿਆਰੇ ਨੂੰ ਛਾਤੀ ਦੇ ਕੈਂਸਰ ਦੇ ਇਲਾਜ ਬਾਰੇ ਸਿੱਖਣ ਵਿੱਚ ਮਦਦ ਕਰ ਰਹੇ ਹੋ, ਤਾਂ ਤੁਸੀਂ ਸਹੀ ਜਗਹ ’ਤੇ ਆਏ ਹੋ। ਸਭ ਤੋਂ ਵਧੀਆ ਸੰਭਵ ਨਤੀਜਾ ਹਾਸਲ ਕਰਨ ਲਈ ਅਸੀਂ ਇਹਨਾਂ ਬਹੁਤ ਹੀ ਨਿੱਜੀ ਚੋਣਾਂ ਨੂੰ ਕਰਨ ਵਿੱਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਇਹ ਜਾਣਕਾਰੀ ਤੁਹਾਡੀ ਯਾਤਰਾ ਦੌਰਾਨ ਤੁਹਾਡਾ ਮਾਰਗ-ਦਰਸ਼ਨ ਕਰਨ ਅਤੇ ਉਹਨਾਂ ਫੈਸਲਿਆਂ ਅਤੇ ਚੋਣਾਂ ਵਾਸਤੇ ਤੁਹਾਨੂੰ ਤਿਆਰ ਕਰਨ ਵਾਸਤੇ ਹੈ ਜੋ ਤੁਸੀਂ ਅਤੇ ਤੁਹਾਡੇ ਡਾਕਟਰ ਇਕੱਠਿਆਂ ਕਰਨਗੇ।

ਜ਼ਿਆਦਾਤਰ ਔਰਤਾਂ ਵਾਸਤੇ, ਸਰਜਰੀ ਇਲਾਜ ਦਾ ਭਾਗ ਹੋਵੇਗੀ। ਤੁਹਾਡੇ ਵਿਕਲਪਾਂ ਵਿੱਚ ਸ਼ਾਮਲ ਹੋ ਸਕਦੇ ਹਨ ਇੱਕ ਲੰਪੈਕਟਮੀ (ਜਿਸਨੂੰ ਛਾਤੀਆਂ ਨੂੰ ਬਚਾਉਣ ਵਾਲੀ ਸਰਜਰੀ ਵੀ ਕਹਿੰਦੇ ਹਨ), ਮਾਸਟੈਕਟਮੀ, ਜਾਂ ਛਾਤੀ ਦੇ ਪੁਨਰ-ਨਿਰਮਾਣ ਦੇ ਨਾਲ ਮਾਸਟੈਕਟਮੀ। ਕੈਂਸਰ ਦੀ ਹੱਦ, ਤੁਹਾਡੀਆਂ ਛਾਤੀਆਂ ਦਾ ਆਕਾਰ, ਅਤੇ ਤੁਹਾਡੀਆਂ ਨਿੱਜੀ ਤਰਜੀਹਾਂ ਇਹ ਨਿਰਣਾ ਕਰਨ ਵਿੱਚ ਮਦਦ ਕਰਨਗੀਆਂ ਕਿ ਇਹਨਾਂ ਸਰਜਰੀਆਂ ਵਿੱਚੋਂ ਕਿਹੜੀ ਤੁਹਾਡੇ ਵਾਸਤੇ ਸਹੀ ਚੋਣ ਹੈ।
 

Request an Appointment

Call 646-497-9064
Available Monday through Friday, to (Eastern time)

ਛਾਤੀ ਦੇ ਕੈਂਸਰ ਵਾਸਤੇ ਸਰਜਰੀ ਦੀਆਂ ਕਿਸਮਾਂ ਬਾਰੇ ਵਧੇਰੇ ਜਾਣੋ।

ਲੈਮਪੈਕਟਮੀ ਬਨਾਮ ਮਾਸਟੈਕਟਮੀ ਕੀ ਹੈ?

ਇੱਕ ਲੰਪੈਕਟਮੀ, ਜਾਂ ਛਾਤੀ ਨੂੰ ਸੁਰੱਖਿਅਤ ਕਰਨ ਵਾਲੀ ਸਰਜਰੀ, ਕੈਂਸਰ (ਇੱਕ ਗੰਢ ਜਾਂ ਰਸੌਲੀ) ਅਤੇ ਇਸਦੇ ਆਸ-ਪਾਸ ਦੇ ਸਿਹਤਮੰਦ ਛਾਤੀ ਦੇ ਟਿਸ਼ੂ ਦੇ ਇੱਕ ਛੋਟੇ ਜਿਹੇ ਰਿਮ ਨੂੰ ਬਾਹਰ ਕੱਢਦੀ ਹੈ, ਜਿਸਨੂੰ ਹਾਸ਼ੀਆ ਕਹਿੰਦੇ ਹਨ। ਡਾਕਟਰ ਇਸ ਕਿਸਮ ਦੀ ਸਰਜਰੀ ਨੂੰ ਛਾਤੀ ਤੋਂ ਬਚਾਉਣ ਵਾਲੀ ਸਰਜਰੀ, ਵਿਆਪਕ ਛਾਂਟੀ, ਜਾਂ ਅੰਸ਼ਕ ਮਾਸਟੈਕਟਮੀ ਵਜੋਂ ਦਰਸਾ ਸਕਦੇ ਹਨ। ਇਹ ਇੱਕ ਬਾਹਰੀ ਮਰੀਜ਼ ਵਜੋਂ ਕੀਤੀ ਜਾਣ ਵਾਲੀ ਸਰਜਰੀ ਹੋ ਸਕਦੀ ਹੈ, ਜਿਸਦਾ ਮਤਲਬ ਇਹ ਹੈ ਕਿ ਤੁਹਾਨੂੰ ਰਾਤ ਭਰ ਹਸਪਤਾਲ ਵਿੱਚ ਤਦ ਤੱਕ ਰਹਿਣ ਦੀ ਲੋੜ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਹੋਰ ਤੀਬਰ ਸਿਹਤ ਸਮੱਸਿਆਵਾਂ ਨਾ ਹੋਣ। ਜ਼ਿਆਦਾਤਰ ਔਰਤਾਂ ਵਾਸਤੇ, ਕਿਸੇ ਵੀ ਬਾਕੀ ਬਚੇ ਕੈਂਸਰ ਦੇ ਸੈੱਲਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਲੰਪੈਕਟਮੀ ਦੇ ਬਾਅਦ ਰੇਡੀਏਸ਼ਨ ਲਾਜ਼ਮੀ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਕੈਂਸਰ ਦੇ ਵਾਪਸ ਆਉਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਲੰਪੈਕਟਮੀ ਬਾਰੇ ਹੋਰ ਜਾਣੋ

ਮਾਸਟੈਕਟਮੀ ਕੈਂਸਰ ਦਾ ਇਲਾਜ ਕਰਨ ਲਈ ਪੂਰੀ ਛਾਤੀ ਨੂੰ ਬਾਹਰ ਕੱਢਣਾ ਹੈ। ਡਾਕਟਰ ਇੱਕ ਛਾਤੀ ਜਾਂ ਦੋਨਾਂ ਨੂੰ ਬਾਹਰ ਕੱਢ ਸਕਦੇ ਹਨ। ਜਦ ਦੋਨੋਂ ਛਾਤੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ, ਤਾਂ ਡਾਕਟਰ ਇਸਨੂੰ ਬਾਈਲੇਟਰਲ ਮਾਸਟੈਕਟਮੀ ਕਹਿੰਦੇ ਹਨ। ਇਸ ਸਰਜਰੀ ਵਿੱਚ ਆਮ ਤੌਰ ’ਤੇ ਨਿੱਪਲ ਅਤੇ ਐਰੀਓਲਾ (ਨਿੱਪਲ ਦੇ ਆਸ-ਪਾਸ ਦੀ ਗੂੜ੍ਹੀ ਚਮੜੀ) ਨੂੰ ਬਾਹਰ ਕੱਢਣਾ ਸ਼ਾਮਲ ਹੁੰਦਾ ਹੈ। ਛਾਤੀ ਦੇ ਹੇਠਾਂ ਛਾਤੀ (ਪੈਕਟਰਲ) ਮਾਸਪੇਸ਼ੀਆਂ ਨੂੰ ਤਦ ਤੱਕ ਬਰਕਰਾਰ ਰੱਖਿਆ ਜਾਂਦਾ ਹੈ ਜਦ ਤੱਕ ਕਿ ਕੈਂਸਰ ਨੇੜੇ ਨਾ ਹੋਵੇ ਜਾਂ ਮਾਸਪੇਸ਼ੀਆਂ ਨੂੰ ਛੂਹ ਨਾ ਲਵੇ। ਜੇ ਅਜਿਹਾ ਵਾਪਰਦਾ ਹੈ, ਤਾਂ ਮਾਸਪੇਸ਼ੀ ਦੇ ਇੱਕ ਛੋਟੇ ਜਿਹੇ ਖੇਤਰ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਮਾਸਟੈਕਟਮੀ ਦੀਆਂ ਕਿਸਮਾਂ ਵਿੱਚ ਸ਼ਾਮਲ ਹਨ:

ਮਾਸਟੈਕਟਮੀ ਬਾਰੇ ਹੋਰ ਜਾਣੋ

ਲੰਪੈਕਟਮੀ ਜਾਂ ਮਾਸਟੈਕਟਮੀ ਦੀ ਚੋਣ ਕਿਉਂ ਕਰੀਏ?

ਵੀਡੀਓ | 00:40

What Should I Know About My Surgery Options?

Monica Morrow, Chief of MSK's Breast Surgical Service, explains how your doctors make treatment and surgery decisions with you.
ਵੀਡੀਓ ਦੇ ਵੇਰਵੇ

ਸ਼ੁਰੂਆਤੀ-ਪੜਾਅ ਦੇ ਛਾਤੀ ਦੇ ਕੈਂਸਰ ਦੇ ਨਾਲ, ਹੋ ਸਕਦਾ ਹੈ ਤੁਹਾਨੂੰ ਮਾਸਟੈਕਟਮੀ ਜਾਂ ਇੱਕ ਲਪੈਕਟਮੀ ਵਿਚਕਾਰ ਚੋਣ ਦੀ ਪੇਸ਼ਕਸ਼ ਕੀਤੀ ਜਾਵੇ ਜਿਸਦੇ ਬਾਅਦ ਰੇਡੀਏਸ਼ਨ ਚਿਕਿਤਸਾ ਕੀਤੀ ਜਾਂਦੀ ਹੈ। ਕੁਝ ਔਰਤਾਂ ਵਿੱਚ ਜਿੰਨ੍ਹਾਂ ਦੇ ਕੈਂਸਰ ਦੇ ਸੈੱਲ ਛਾਤੀ ਵਿੱਚ ਖਿੰਡੇ ਹੋਏ ਹੁੰਦੇ ਹਨ ਜਾਂ ਜੋ ਰੇਡੀਏਸ਼ਨ ਪ੍ਰਾਪਤ ਨਹੀਂ ਕਰ ਸਕਦੀਆਂ, ਉਹਨਾਂ ਵਿੱਚ ਮਾਸਟੈਕਟਮੀ ਡਾਕਟਰੀ ਤੌਰ ’ਤੇ ਜ਼ਰੂਰੀ ਹੁੰਦੀ ਹੈ ਚਾਹੇ ਕੈਂਸਰ ਜਲਦੀ ਅਤੇ ਅਨੁਕੂਲ ਹੋਵੇ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਲੰਪੈਕਟਮੀ ਦੀ ਚੋਣ ਕਰਦੀਆਂ ਹਨ, ਪਰ ਕੁਝ ਔਰਤਾਂ ਮਾਸਟੈਕਟਮੀ ਨੂੰ ਤਰਜੀਹ ਦਿੰਦੀਆਂ ਹਨ। ਆਪਣੇ ਡਾਕਟਰ ਨਾਲ ਦੋਵਾਂ ਵਿਕਲਪਾਂ ਦੇ ਫ਼ਾਇਦੇ ਅਤੇ ਹਾਨੀਆਂ ਬਾਰੇ ਵਿਚਾਰ-ਵਟਾਂਦਰਾ ਕਰੋ। ਉਹਨਾਂ ਸਵਾਲਾਂ ਅਤੇ ਸ਼ੰਕਿਆਂ ਦੀ ਇੱਕ ਸੂਚੀ ਨਾਲ ਲਿਆਉਣਾ ਮਦਦਗਾਰੀ ਹੁੰਦਾ ਹੈ ਜਿੰਨ੍ਹਾਂ ਬਾਰੇ ਤੁਸੀਂ ਆਪਣੇ ਮਿਲਣ ਦੇ ਇਕਰਾਰ ਦੌਰਾਨ ਵਿਚਾਰ-ਵਟਾਂਦਰਾ ਕਰਨਾ ਚਾਹੋਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਮਿਲੇ ਜਿਸਦੀ ਤੁਹਾਨੂੰ ਉਹ ਫੈਸਲਾ ਕਰਨ ਵਾਸਤੇ ਲੋੜ ਹੈ ਜੋ ਤੁਹਾਡੇ ਵਾਸਤੇ ਸਭ ਤੋਂ ਵਧੀਆ ਮਹਿਸੂਸ ਹੁੰਦੀ ਹੈ।

ਜੇ ਆਪਣੇ ਸਰਜਨ ਨੂੰ ਸਵਾਲਾਂ ਬਾਰੇ ਸੋਚਣ ਵਾਸਤੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਤੁਹਾਨੂੰ ਸ਼ੁਰੂਆਤ ਦੇਣ ਵਾਸਤੇ ਏਥੇ ਕੁਝ ਕੁ ਦਿੱਤੇ ਜਾ ਰਹੇ ਹਨ

ਕੀ ਛਾਤੀ ਦੇ ਕੈਂਸਰ ਦੀ ਸਰਜਰੀ ਤੋਂ ਪਹਿਲਾਂ ਮੈਨੂੰ ਕੀਮੋਥੈਰੇਪੀ ਕਰਵਾਉਣੀ ਚਾਹੀਦੀ ਹੈ?

ਹਾਲਾਂਕਿ ਛਾਤੀਆਂ ਦੇ ਕੈਂਸਰ ਦਾ ਇਲਾਜ ਅਕਸਰ ਸਰਜਰੀ ਨਾਲ ਸ਼ੁਰੂ ਹੁੰਦਾ ਹੈ, ਪਰ ਕੁਝ ਪ੍ਰਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਤੁਹਾਡਾ ਡਾਕਟਰ ਪਹਿਲਾਂ ਕੀਮੋਥੈਰੇਪੀ ਦੀ ਸਿਫਾਰਸ਼ ਕਰ ਸਕਦਾ ਹੈ। ਉਦਾਹਰਨ ਲਈ, ਜੇ ਤੁਹਾਨੂੰ ਕੋਈ ਵੱਡੀ ਰਸੌਲੀ ਹੈ ਅਤੇ ਛਾਤੀਆਂ ਛੋਟੀਆਂ ਹਨ, ਤਾਂ ਕੀਮੋਥੈਰੇਪੀ ਰਸੌਲੀ ਨੂੰ ਏਨਾ ਕੁ ਸੁੰਗੜ ਸਕਦੀ ਹੈ ਕਿ ਲੰਪੈਕਟਮੀ ਨੂੰ ਸੰਭਵ ਬਣਾ ਸਕਦੀ ਹੈ। ਛਾਤੀ ਦੇ ਕੈਂਸਰ ਵਾਸਤੇ ਪਹਿਲੇ ਇਲਾਜ ਵਜੋਂ ਕੀਮੋਥੈਰੇਪੀ ਕਰਵਾਉਣਾ ਲਿੰਫ ਗੰਢਾਂ ਵਿਚਲੇ ਕੈਂਸਰ ਨੂੰ ਨਸ਼ਟ ਕਰ ਸਕਦਾ ਹੈ, ਜੋ ਕੁਝ ਔਰਤਾਂ ਨੂੰ ਆਪਣੀਆਂ ਲਿੰਫ ਗੰਢਾਂ ਨੂੰ ਕਢਵਾਉਣ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ। ਛਾਤੀ ਦੇ ਕੈਂਸਰ ਦੀਆਂ ਕੁਝ ਕਿਸਮਾਂ ਜਿਵੇਂ ਕਿ ਸੋਜਸ਼ਕਾਰੀ ਕੈਂਸਰ ਵਾਲੀਆਂ ਔਰਤਾਂ ਵਾਸਤੇ, ਇਲਾਜ ਵਿੱਚ ਪਹਿਲੇ ਕਦਮ ਵਜੋਂ ਕੀਮੋਥੈਰੇਪੀ ਕਰਵਾਉਣਾ ਇਹ ਯਕੀਨੀ ਬਣਾਉਣ ਲਈ ਮਿਆਰੀ ਹੈ ਕਿ ਕੈਂਸਰ ਦੇ ਸਾਰੇ ਸੈੱਲਾਂ ਨੂੰ ਸਰਜਰੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਹਜ਼ਾਰਾਂ ਔਰਤਾਂ ਨੂੰ ਸ਼ਾਮਲ ਕਰਨ ਵਾਲੇ ਅਧਿਐਨਾਂ ਵਿੱਚ, ਇਸਨੂੰ ਓਨਾ ਹੀ ਸੁਰੱਖਿਅਤ ਦਿਖਾਇਆ ਗਿਆ ਹੈ ਜਿੰਨੀ ਪਹਿਲਾਂ ਸਰਜਰੀ ਕਰਵਾਉਣਾ।

ਛਾਤੀ ਦੇ ਪੁਨਰ ਨਿਰਮਾਣ ਦੀ ਸਰਜਰੀ ਕੀ ਹੈ?

ਛਾਤੀ ਨੂੰ ਦੁਬਾਰਾ ਬਣਾਉਣ ਲਈ ਮਾਸਟੈਕਟਮੀ ਦੇ ਬਾਅਦ ਤੁਸੀਂ ਛਾਤੀ ਦੇ ਪੁਨਰ ਨਿਰਮਾਣ ਦੀ ਸਰਜਰੀ ਕਰਵਾਉਣ ਦੀ ਚੋਣ ਕਰ ਸਕਦੇ ਹੋ ਤਾਂ ਜੋ ਇਹ ਉਸੇ ਤਰ੍ਹਾਂ ਦਿਖਾਈ ਦੇਵੇ ਜਿਵੇਂ ਇਸਨੇ ਸਰਜਰੀ ਤੋਂ ਪਹਿਲਾਂ ਕੀਤੀ ਸੀ। ਕਈ ਵਾਰ ਇਸਨੂੰ ਉਸੇ ਸਮੇਂ ਕੀਤਾ ਜਾ ਸਕਦਾ ਹੈ ਜਦ ਤੁਹਾਡੀ ਛਾਤੀ ਦੇ ਕੈਂਸਰ ਦੀ ਸਰਜਰੀ ਕੀਤੀ ਜਾਂਦੀ ਹੈ। ਪਰ ਇਹ ਬਾਅਦ ਵਿੱਚ ਵੀ ਸੰਭਵ ਹੈ, ਏਥੋਂ ਤੱਕ ਕਿ ਕਈ ਸਾਲਾਂ ਬਾਅਦ ਵੀ। ਪੁਨਰ ਨਿਰਮਾਣ ਲਈ ਬਹੁਤ ਸਾਰੇ ਵਿਕਲਪ ਹਨ। ਲੰਪੈਕਟਮੀ ਦੇ ਬਾਅਦ, ਡਾਕਟਰ ਚਰਬੀ ਦੇ ਟੀਕਿਆਂ ਦੀ ਵਰਤੋਂ ਕਰਕੇ ਛਾਤੀ ਦੀ ਦਿੱਖ ਵਿੱਚ ਵਾਧਾ ਕਰ ਸਕਦੇ ਹਨ ਤਾਂ ਜੋ ਕਿਸੇ ਵੀ ਗੁੰਝਲਦਾਰ ਖੇਤਰਾਂ ਨੂੰ ਇਕੱਠਾ ਕੀਤਾ ਜਾ ਸਕੇ ਜਿੱਥੇ ਟਿਸ਼ੂ ਨੂੰ ਬਾਹਰ ਕੱਢਿਆ ਗਿਆ ਹੈ। ਉਹ ਛਾਤੀ ਨੂੰ ਚੁੱਕ ਸਕਦੇ ਹਨ ਜਾਂ ਛਾਤੀ ਨੂੰ ਘਟਾ ਸਕਦੇ ਹਨ ਜਾਂ ਦੂਜੀ ਛਾਤੀ ’ਤੇ ਪਲਾਸਟਿਕ ਸਰਜਰੀ ਵੀ ਕਰ ਸਕਦੇ ਹਨ ਤਾਂ ਜੋ ਇੱਕ ਨੇੜਿਓਂ ਮੇਲ ਖਾਂਦਾ ਜੋੜਾ ਬਣਾਇਆ ਜਾ ਸਕੇ। ਮਾਸਟੈਕਟਮੀ ਦੇ ਬਾਅਦ, ਛਾਤੀ ਨੂੰ ਦੁਬਾਰਾ ਬਣਾਉਣ ਦੇ ਤਰੀਕਿਆਂ ਵਿੱਚ ਸ਼ਾਮਲ ਹਨ ਛਾਤੀ ਦੇ ਪ੍ਰਤੀਰੋਪਣ ਦੀ ਸਰਜਰੀ ਅਤੇ ਇੱਕ ਨਵੀਂ ਛਾਤੀ ਦੀ ਸਿਰਜਣਾ ਕਰਨ ਲਈ ਤੁਹਾਡੇ ਸਰੀਰ ਦੇ ਕਿਸੇ ਹੋਰ ਭਾਗ ਤੋਂ ਟਿਸ਼ੂ ਦੀ ਵਰਤੋਂ ਕਰਨਾ।

ਛਾਤੀਆਂ ਦੇ ਪੁਨਰ ਨਿਰਮਾਣ ਦੇ ਵਿਕਲਪਾਂ ਬਾਰੇ ਹੋਰ ਜਾਣੋ

ਲਿੰਫ ਨੋਡ ਬਾਇਓਪਸੀ ਕੀ ਹੁੰਦੀ ਹੈ ਅਤੇ ਇੱਕ ਸੈਂਟੀਨਲ ਨੋਡ ਬਾਇਓਪਸੀ ਕੀ ਹੁੰਦੀ ਹੈ?

ਜੋਸੀ ਰੌਬਰਟਸਨ ਸਰਜਰੀ ਸੈਂਟਰ ਵਿਖੇ ਮੈਮੋਰੀਅਲ ਸਲੋਨ ਕੇਟਰਿੰਗ ਬ੍ਰੈਸਟ ਸਰਜਨ ਲੌਰੀ ਕਿਰਸਟੀਨ

ਛਾਤੀਆਂ ਦੀ ਸਰਜਨ ਲੌਰੀ ਕਿਰਸਟੇਨ ਜੋਸੀ ਰੌਬਰਟਸਨ ਸਰਜਰੀ ਸੈਂਟਰ ਵਿਖੇ ਬਾਹਰੀ ਮਰੀਜ਼ ਵਜੋਂ ਅਤੇ ਥੋੜ੍ਹੇ ਸਮੇਂ ਲਈ ਠਹਿਰਨ ਦੀਆਂ ਪ੍ਰਕਿਰਿਆਵਾਂ ਕਰਦੀ ਹੈ।

ਲਿੰਫ ਨੋਡ ਬਾਇਓਪਸੀ ਦੌਰਾਨ, ਇੱਕ ਡਾਕਟਰ ਇਹ ਦੇਖਣ ਲਈ ਲਿੰਫ ਗੰਢਾਂ ਨੂੰ ਬਾਹਰ ਕੱਢਦਾ ਹੈ ਕਿ ਕੀ ਕੈਂਸਰ ਦੇ ਸੈੱਲ ਓਥੇ ਫੈਲ ਗਏ ਹਨ। ਇੱਕ ਸੈਂਟੀਨਲ ਨੋਡ ਬਾਇਓਪਸੀ ਇੱਕ ਲਿੰਫ ਨੋਡ ਜਾਂ ਬਾਂਹ ਦੇ ਹੇਠਾਂ ਦੀਆਂ ਗੰਢਾਂ ਨੂੰ ਬਾਹਰ ਕੱਢਣਾ ਹੈ, ਜਿਸਨੂੰ ਐਕਸੀਲਰੀ ਨੋਡਾਂ ਕਿਹਾ ਜਾਂਦਾ ਹੈ, ਜੋ ਕਿ ਪਹਿਲੀਆਂ ਗੰਢਾਂ ਹੁੰਦੀਆਂ ਹਨ ਜਿੰਨ੍ਹਾਂ ਤੱਕ ਕੈਂਸਰ ਦੇ ਸੈੱਲ ਯਾਤਰਾ ਕਰਨਗੇ ਜੇਕਰ ਉਹ ਛਾਤੀ ਨੂੰ ਛੱਡ ਦਿੰਦੇ ਹਨ। ਇਹ ਉਹ ਥਾਂ ਹੈ ਜਿੱਥੇ ਰਸੌਲੀ ਵਿੱਚੋਂ ਤਰਲ, ਜਾਂ ਲਿੰਫ ਵਗਦਾ ਹੈ। ਜੇ ਕੈਂਸਰ ਦੇ ਸੈੱਲ ਲਿੰਫ ਪ੍ਰਣਾਲੀ ਵਿੱਚ ਯਾਤਰਾ ਕਰ ਰਹੇ ਹਨ, ਤਾਂ ਸੈਂਟੀਨਲ ਨੋਡ ਦੀ ਉਹਨਾਂ ਨੂੰ ਸ਼ਾਮਲ ਕਰਨ ਲਈ ਹੋਰਨਾਂ ਲਿੰਫ ਗੰਢਾਂ ਦੇ ਮੁਕਾਬਲੇ ਵਧੇਰੇ ਸੰਭਾਵਨਾ ਹੁੰਦੀ ਹੈ।

ਇਹ ਪ੍ਰਕਿਰਿਆ ਅਕਸਰ ਮਾਸਟੈਕਟਮੀ ਜਾਂ ਲੰਪੈਕਟਮੀ ਦੌਰਾਨ ਕੀਤੀ ਜਾਂਦੀ ਹੈ। ਸੈਂਟੀਨਲ ਨੋਡਾਂ ਨੂੰ ਲੱਭਣ ਲਈ, ਇੱਕ ਵਿਸ਼ੇਸ਼ ਡਾਈ, ਰੇਡੀਓਐਕਟਿਵਟੀ ਦੀ ਘੱਟ ਖੁਰਾਕ, ਜਾਂ ਦੋਨਾਂ ਨੂੰ ਹੀ ਛਾਤੀ ਵਿੱਚ ਟੀਕਾ ਲਗਾਇਆ ਜਾਂਦਾ ਹੈ। ਡਾਈ ਜਾਂ ਰੇਡੀਓਐਕਟਿਵਿਟੀ ਵਾਲੇ ਨੋਡਸ ਸੈਂਟੀਨਲ ਨੋਡਸ ਹੁੰਦੇ ਹਨ, ਜਿਨ੍ਹਾਂ ਨੂੰ ਫਿਰ ਹਟਾ ਦਿੱਤਾ ਜਾਂਦਾ ਹੈ ਅਤੇ ਮਾਈਕਰੋਸਕੋਪ ਦੇ ਹੇਠਾਂ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਕੈਂਸਰ ਨਹੀਂ ਪਾਇਆ ਜਾਂਦਾ, ਤਾਂ ਕਿਸੇ ਹੋਰ ਲਿੰਫ ਗੰਢਾਂ ਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੁੰਦੀ, ਜਿਸ ਨਾਲ ਤੁਹਾਡਾ ਇੱਕ ਵੱਡਾ ਆਪਰੇਸ਼ਨ ਬਚ ਜਾਂਦਾ ਹੈ।

ਲਿੰਫ ਨੋਡ ਬਾਇਓਪਸੀ ਬਾਰੇ ਹੋਰ ਜਾਣੋ

ਐਕਸੀਲਰੀ ਲਿੰਫ ਨੋਡ ਦੀ ਚੀਰਫਾੜ ਕੀ ਹੁੰਦੀ ਹੈ?

ਇੱਕ ਐਕਸੀਲਰੀ ਲਿੰਫ ਨੋਡ ਵਿਛੋੜਾ ਉਦੋਂ ਹੁੰਦਾ ਹੈ ਜਦੋਂ ਡਾਕਟਰ ਕੱਛ ਵਿੱਚ ਜ਼ਿਆਦਾਤਰ ਜਾਂ ਸਾਰੀਆਂ ਲਿੰਫ ਗੰਢਾਂ ਨੂੰ ਹਟਾ ਦਿੰਦੇ ਹਨ। ਇਹ ਪ੍ਰਕਿਰਿਆ ਕੀਤੀ ਜਾ ਸਕਦੀ ਹੈ ਜੇ ਕੈਂਸਰ ਸੈਂਟੀਨਲ ਨੋਡਾਂ ਵਿੱਚ ਪਾਇਆ ਜਾਂਦਾ ਹੈ। ਕੱਛ ਵਿੱਚ ਲਿੰਫ ਗੰਢਾਂ ਦੀ ਸੰਖਿਆ ਇੱਕ ਵਿਅਕਤੀ ਤੋਂ ਦੂਜੇ ਤੱਕ ਭਿੰਨ-ਭਿੰਨ ਹੁੰਦੀ ਹੈ ਪਰ ਆਮ ਤੌਰ ’ਤੇ ਇਹ 15 ਅਤੇ 30 ਦੇ ਵਿਚਕਾਰ ਹੁੰਦੀ ਹੈ। ਸਰਜਰੀ ਤੋਂ ਪਹਿਲਾਂ ਉਹਨਾਂ ਦੀਆਂ ਲਿੰਫ ਗੰਢਾਂ ਵਿੱਚ ਕੈਂਸਰ ਪਾਏ ਜਾਣ ਵਾਲੀਆਂ ਔਰਤਾਂ ਵਿੱਚ, ਸਰਜਰੀ ਤੋਂ ਪਹਿਲਾਂ ਕੀਮੋਥੈਰੇਪੀ ਦੇਣਾ ਇੱਕ ਐਕਸੀਲਰੀ ਵਿਛੋੜੇ ਦੀ ਲੋੜ ਪੈਣ ਦੀ ਸੰਭਾਵਨਾ ਨੂੰ ਘੱਟ ਕਰਨ ਦਾ ਇੱਕ ਤਰੀਕਾ ਹੈ।

ਛਾਤੀ ਦੇ ਕੈਂਸਰ ਦੀ ਸਰਜਰੀ ਤੋਂ ਬਾਅਦ ਮੁੜ-ਸਿਹਤਯਾਬੀ ਕਿਸ ਤਰ੍ਹਾਂ ਦੀ ਹੈ?

ਮੁੜ-ਸਿਹਤਯਾਬੀ ਦਾ ਸਮਾਂ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਹੜੀ ਸਰਜਰੀ ਹੋਈ ਹੈ:

  • ਸੈਂਟੀਨਲ ਨੋਡ ਬਾਇਓਪਸੀ ਤੋਂ ਬਿਨਾਂ ਲੰਪੈਕਟਮੀ ਦੇ ਬਾਅਦ, ਤੁਹਾਡੇ ਏਨਾ ਕੁ ਤੰਦਰੁਸਤ ਮਹਿਸੂਸ ਕਰਨ ਦੀ ਸੰਭਾਵਨਾ ਹੁੰਦੀ ਹੈ ਕਿ ਤੁਸੀਂ ਦੋ ਜਾਂ ਤਿੰਨ ਦਿਨਾਂ ਬਾਅਦ ਕੰਮ ’ਤੇ ਵਾਪਸ ਆ ਜਾਵੋਂ। ਤੁਸੀਂ ਆਮ ਤੌਰ ’ਤੇ ਸਾਧਾਰਨ ਸਰੀਰਕ ਕਿਰਿਆਵਾਂ ਦੁਬਾਰਾ ਸ਼ੁਰੂ ਕਰ ਸਕਦੇ ਹੋ, ਜਿਵੇਂ ਕਿ ਇੱਕ ਹਫਤੇ ਬਾਅਦ ਜਿਮ ਜਾਣਾ।
  • ਸੈਂਟੀਨਲ ਨੋਡ ਬਾਇਓਪਸੀ ਦੇ ਨਾਲ ਲੰਪੈਕਟਮੀ ਦੇ ਬਾਅਦ, ਮੁੜ-ਸਿਹਤਯਾਬ ਹੋਣ ਲਈ ਤੁਹਾਨੂੰ ਕੰਮ ਤੋਂ ਇੱਕ ਹਫਤੇ ਤੱਕ ਦੀ ਛੁੱਟੀ ਲੈਣ ਦੀ ਲੋੜ ਪੈ ਸਕਦੀ ਹੈ।
  • ਛਾਤੀ ਦੇ ਪੁਨਰ-ਨਿਰਮਾਣ ਤੋਂ ਬਿਨਾਂ ਮਾਸਟੈਕਟਮੀ ਦੇ ਬਾਅਦ, ਮੁੜ-ਸਿਹਤਯਾਬੀ ਨੂੰ ਤਿੰਨ ਤੋਂ ਚਾਰ ਹਫਤਿਆਂ ਦਾ ਸਮਾਂ ਲੱਗਦਾ ਹੈ। ਜ਼ਿਆਦਾਤਰ ਔਰਤਾਂ ਨੂੰ ਸਰਜਰੀ ਦੇ ਬਾਅਦ ਕੁਝ ਕੁ ਦਿਨਾਂ ਵਾਸਤੇ ਦਰਦ ਦਾ ਤਜ਼ਰਬਾ ਹੁੰਦਾ ਹੈ, ਜਦਕਿ ਕੁਝ ਕੁ ਨੂੰ ਵਧੇਰੇ ਲੰਬੀਆਂ ਮਿਆਦਾਂ ਵਾਸਤੇ ਹੁੰਦਾ ਹੈ। ਜਦ ਤੁਹਾਡਾ ਸਰੀਰ ਠੀਕ ਹੁੰਦਾ ਹੈ ਤਾਂ ਥਕਾਵਟ ਦੇ ਅਹਿਸਾਸ ਕਈ ਹਫਤਿਆਂ ਤੱਕ ਰਹਿ ਸਕਦੇ ਹਨ।
  • ਛਾਤੀ ਦੇ ਪੁਨਰ-ਨਿਰਮਾਣ ਦੇ ਨਾਲ ਮਾਸਟੈਕਟਮੀ ਦੇ ਬਾਅਦ, ਮੁੜ-ਸਿਹਤਯਾਬੀ ਦਾ ਸਮਾਂ ਪ੍ਰਤੀਰੋਪਣ ਸਰਜਰੀ ਦੇ ਬਾਅਦ ਚਾਰ ਹਫਤਿਆਂ ਤੋਂ ਲੈਕੇ ਉਹਨਾਂ ਔਰਤਾਂ ਵਾਸਤੇ ਛੇ ਤੋਂ ਅੱਠ ਹਫਤਿਆਂ ਤੱਕ ਹੋ ਸਕਦਾ ਹੈ ਜਿੰਨ੍ਹਾਂ ਨੂੰ ਟਿਸ਼ੂ ਫਲੈਪ ਦਾ ਪੁਨਰ-ਨਿਰਮਾਣ ਹੁੰਦਾ ਹੈ।

ਲਿੰਫਡੈਮਾ ਕੀ ਹੈ?

ਲਿੰਫਡੈਮਾ (Lymphedema) ਤੁਹਾਡੇ ਹੱਥ, ਬਾਂਹ, ਅਤੇ, ਘੱਟ ਵਾਰ, ਛਾਤੀ ਜਾਂ ਛਾਤੀ ਦੀ ਦੀਵਾਰ ਵਿੱਚ ਤਰਲ ਦਾ ਜਮ੍ਹਾਂ ਹੋ ਜਾਣਾ ਹੈ ਜੋ ਸੋਜਸ਼ ਅਤੇ ਕਈ ਵਾਰ ਦਰਦ ਦਾ ਕਾਰਨ ਬਣ ਸਕਦਾ ਹੈ। ਇਸਦੇ ਵਾਪਰਨ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ ਜੇ ਤੁਹਾਡੀ ਕੈਂਸਰ ਦੀ ਸਰਜਰੀ ਦੇ ਭਾਗ ਵਜੋਂ ਤੁਹਾਡੀਆਂ ਕੁਝ ਕੁ ਜਾਂ ਸਾਰੀਆਂ ਅੰਡਰਆਰਮ (ਐਕਸੀਲਰੀ) ਲਿੰਫ ਗੰਢਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਜਾਂ ਜੇ ਇਹਨਾਂ ਗੰਢਾਂ ਦਾ ਇਲਾਜ ਰੇਡੀਏਸ਼ਨ ਨਾਲ ਕੀਤਾ ਜਾਂਦਾ ਹੈ। ਜੇ ਤੁਹਾਡੇ ਵਿੱਚ ਲਿੰਫਡੈਮਾ ਦੇ ਕੋਈ ਲੱਛਣ ਹਨ, ਜਿਵੇਂ ਕਿ ਬਾਂਹ ਦੀ ਸੋਜਸ਼, ਲਾਲੀ, ਜਾਂ ਦਰਦ, ਤਾਂ ਆਪਣੇ ਡਾਕਟਰ ਨੂੰ ਸੁਚੇਤ ਕਰੋ। ਤੁਰੰਤ ਇਲਾਜ – ਜਿਸ ਵਿੱਚ ਨਪੀੜਨ ਵਾਲੇ ਕੱਪੜੇ, ਕਸਰਤ, ਅਤੇ ਮਾਲਿਸ਼ ਸ਼ਾਮਲ ਹੋ ਸਕਦੇ ਹਨ – ਬੇਹੱਦ ਮਦਦਗਾਰੀ ਹੋ ਸਕਦਾ ਹੈ। ਕੁਝ ਮਰੀਜ਼ ਲਿੰਫੈਟਿਕ ਗੇੜ ਵਿੱਚ ਸੁਧਾਰ ਕਰਨ ਅਤੇ ਲੱਛਣਾਂ ਨੂੰ ਘੱਟ ਕਰਨ ਲਈ ਸਰਜਰੀ ਵੀ ਕਰਵਾ ਸਕਦੇ ਹਨ।

ਲਿੰਫਡੈਮਾ ਅਤੇ ਇਸਦੇ ਹੋਣ ਦੇ ਤੁਹਾਡੇ ਖਤਰੇ ਦਾ ਪ੍ਰਬੰਧਨ ਕਰਨ ਬਾਰੇ ਹੋਰ ਜਾਣੋ

ਮੈਨੂੰ ਛਾਤੀ ਦੇ ਕੈਂਸਰ ਦੀ ਸਰਜਰੀ ਵਾਸਤੇ ਮੈਮੋਰੀਅਲ ਸਲੋਨ ਕੇਟਰਿੰਗ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ?

ਛਾਤੀਆਂ ਦੇ ਕੈਂਸਰ ਦੇ ਡਾਕਟਰ

MSK ਡਾਕਟਰ, ਨਰਸਾਂ ਅਤੇ ਹੋਰ ਸਿਹਤ-ਸੰਭਾਲ ਪੇਸ਼ੇਵਰ ਛਾਤੀ ਦੇ ਕੈਂਸਰ ਦੀ ਸਰਜਰੀ, ਪੁਨਰ-ਨਿਰਮਾਣ, ਰੇਡੀਏਸ਼ਨ ਓਨਕੋਲੋਜੀ ਅਤੇ ਹੋਰ ਚੀਜ਼ਾਂ ਵਿੱਚ ਮਾਹਰ ਹੁੰਦੇ ਹਨ।

MSK ਵਿਖੇ ਛਾਤੀਆਂ ਦੇ ਕੈਂਸਰ ਦੇ ਸਾਰੇ ਡਾਕਟਰਾਂ ਨੂੰ ਮਿਲੋ

ਵਿਸ਼ਵ ਦੇ ਸਭ ਤੋਂ ਵੱਡੇ ਗੈਰ-ਮੁਨਾਫਾ ਕੈਂਸਰ ਕੇਂਦਰ ਵਜੋਂ, ਅਸੀਂ ਮੋਹਰੀ-ਕਿਨਾਰੇ ਦੀ ਛਾਤੀ ਦੇ ਕੈਂਸਰ ਦੀ ਸਰਜਰੀ ਪ੍ਰਦਾਨ ਕਰਦੇ ਹਾਂ। ਬਹੁਤ ਸਾਰੀਆਂ ਔਰਤਾਂ ਵਾਸਤੇ, ਅਸੀਂ ਛਾਤੀ ਨੂੰ ਬਚਾਉਣ ਜਾਂ ਮੁੜ-ਨਿਰਮਾਣ ਕਰਨ ਲਈ ਕਾਢਕਾਰੀ ਪ੍ਰਕਿਰਿਆਵਾਂ ਦੀ ਪੇਸ਼ਕਸ਼ ਕਰ ਸਕਦੇ ਹਾਂ। ਛਾਤੀਆਂ ਦੇ ਸਰਜਨਾਂ ਦੇ ਸਾਡੇ ਪੂਰੇ-ਸਮੇਂ ਦੇ ਅਮਲੇ ਨੂੰ ਛਾਤੀ ਦੇ ਕੈਂਸਰ ਦੀ ਸਰਜਰੀ ਦੀਆਂ ਸਾਰੀਆਂ ਕਿਸਮਾਂ ਵਿੱਚ ਵਿਸਤਰਿਤ ਤਜ਼ਰਬਾ ਅਤੇ ਮੁਹਾਰਤ ਹਾਸਲ ਹੈ। ਇਹ ਹਰ ਸਾਲ ਸਾਡੀ ਛਾਤੀ ਦੇ ਕੈਂਸਰ ਸੇਵਾ ਰਾਹੀਂ ਇਲਾਜ ਕੀਤੇ ਗਏ 3,300 ਮਰੀਜ਼ਾਂ ਨੂੰ ਸਭ ਤੋਂ ਵਧੀਆ ਸੰਭਵ ਸਿੱਟੇ ਦਿੰਦਾ ਹੈ।

MSK ਦੇ ਛਾਤੀ ਦੀ ਸਰਜਰੀ ਦੇ ਮਾਹਰਾਂ ਨੇ ਕੌਮੀ ਸੇਧਾਂ ਵਿਕਸਤ ਕਰਨ ਵਿੱਚ ਮਦਦ ਕੀਤੀ ਹੈ ਤਾਂ ਜੋ ਛਾਤੀ ਦੇ ਕੈਂਸਰ ਵਾਲੀਆਂ ਔਰਤਾਂ ਨੂੰ ਲੰਪੈਕਟਮੀ ਦੇ ਬਾਅਦ ਬੇਲੋੜੀਆਂ ਦੁਹਰਾਉਣ ਵਾਲੀਆਂ ਸਰਜਰੀਆਂ ਤੋਂ ਬਚਣ ਵਿੱਚ ਮਦਦ ਕੀਤੀ ਜਾ ਸਕੇ ਅਤੇ ਨਾਲ ਹੀ ਕੈਂਸਰ ਦੇ ਵਾਪਸ ਆਉਣ ਦੇ ਖਤਰੇ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

ਸਾਡੇ ਕਾਢਕਾਰੀ ਪ੍ਰੋਗਰਾਮ ਛਾਤੀ ਦੇ ਕੈਂਸਰ ਦੀ ਸਰਜਰੀ ਦੇ ਭਾਗ ਵਜੋਂ ਔਰਤਾਂ ਵਾਸਤੇ ਆਪਣੀਆਂ ਲਿੰਫ ਗੰਢਾਂ ਨੂੰ ਬਾਹਰ ਕਢਵਾਉਣ ਦੀ ਲੋੜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸਤੋਂ ਇਲਾਵਾ, ਅਸੀਂ ਉਹਨਾਂ ਔਰਤਾਂ ’ਤੇ ਨੇੜਿਓਂ ਨਜ਼ਰ ਰੱਖਦੇ ਹਾਂ ਜਿੰਨ੍ਹਾਂ ਦੀਆਂ ਲਿੰਫਡੈਮਾ ਦੇ ਚਿੰਨ੍ਹਾਂ ਵਾਸਤੇ ਲਿੰਫ ਗੰਢਾਂ ਕੱਢੀਆਂ ਜਾਂਦੀਆਂ ਹਨ ਤਾਂ ਜੋ ਅਸੀਂ ਇਸਦਾ ਜਲਦੀ ਇਲਾਜ ਕਰ ਸਕੀਏ।

ਛਾਤੀ ਦੇ ਕੈਂਸਰ ਦੀ ਸਰਜਰੀ ਵਾਸਤੇ MSK ਦੀ ਚੋਣ ਕਰੋ ਕਿਉਂਕਿ ਅਸੀਂ ਨਿਮਨਲਿਖਤ ਦੀ ਪੇਸ਼ਕਸ਼ ਕਰਦੇ ਹਾਂ:

  • ਮਾਹਰਾਂ ਦੀ ਇੱਕ ਟੀਮ ਵੱਲੋਂ ਤਰਸਵਾਨ ਸੰਭਾਲ। 80 ਤੋਂ ਵਧੇਰੇ ਛਾਤੀਆਂ ਦੇ ਕੈਂਸਰ ਦੇ ਡਾਕਟਰ ਹੋਰਨਾਂ ਮਾਹਰਾਂ , ਅਤੇ ਨਾਲ ਹੀ ਨਰਸ ਪ੍ਰੈਕਟੀਸ਼ਨਰਾਂ ਅਤੇ ਹੋਰ ਡਾਕਟਰੀ ਪੇਸ਼ੇਵਰਾਂ ਦੇ ਨਾਲ ਨੇੜੇ ਹੋਕੇ ਕੰਮ ਕਰਦੇ ਹਨ, ਤਾਂ ਜੋ ਸਾਡੇ ਮਰੀਜ਼ਾਂ ਨੂੰ ਛਾਤੀ ਦੇ ਕੈਂਸਰ ਦੀ ਸਰਜਰੀ ਤੋਂ ਪਹਿਲਾਂ, ਦੌਰਾਨ, ਅਤੇ ਬਾਅਦ ਵਿੱਚ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ।
  • ਛਾਤੀਆਂ ਦੇ ਕੈਂਸਰ ਦੇ ਮਾਹਰਾਂ ਅਤੇ ਚਿਕਿਤਸਾਵਾਂ ਵਿੱਚੋਂ ਬਹੁਤ ਸਾਰੇ ਜਿੰਨ੍ਹਾਂ ਦੀ ਤੁਹਾਨੂੰ ਲੋੜ ਹੈ, ਉਹ ਆਸਾਨੀ ਨਾਲ ਨਿਊ ਯਾਰਕ ਸ਼ਹਿਰ ਵਿੱਚ ਸਾਡੇ ਐਵਲਿਨ ਐੱਚ. ਲਾਉਡਰ ਬਰੈੱਸਟ ਸੈਂਟਰ ਵਿਖੇ ਸਥਿਤ ਹਨ। ਸਾਡੇ ਟਿਕਾਣੇ ਨਿਊ ਜਰਸੀ ਵਿੱਚ ਵੀ ਹਨ, ਅਤੇ ਨਾਲ ਹੀ ਵੈਸਟਚੈਸਟਰ ਵਿੱਚ ਨਿਊ ਯਾਰਕ ਦੇ ਉਪਨਗਰਾਂ ਵਿੱਚ ਅਤੇ ਲੌਂਗ ਆਈਲੈਂਡ ’ਤੇ ਵੀ ਹਨ। ਜੇ ਤੁਸੀਂ ਆਪਣੀ ਸੰਭਾਲ ਵਾਸਤੇ ਸ਼ਹਿਰ ਤੋਂ ਬਾਹਰੋਂ ਯਾਤਰਾ ਕਰ ਰਹੇ ਹੋ, ਤਾਂ ਅਸੀਂ ਨੇੜਲੇ ਹੋਟਲਾਂ ਵਿਖੇ ਸਾਡੇ ਮਰੀਜ਼ਾਂ ਵਾਸਤੇ ਵਿਸ਼ੇਸ਼ ਛੋਟ ਪ੍ਰਾਪਤ ਰੇਟਾਂ ਬਾਰੇ ਗੱਲਬਾਤ ਕੀਤੀ ਹੈ।
  • ਮਰੀਜ਼ ਦੀ ਸੰਤੁਸ਼ਟੀ ਵਾਸਤੇ ਇੱਕ ਸ਼ਕਤੀਸ਼ਾਲੀ ਵਚਨਬੱਧਤਾ। ਸਾਡੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਵਾਸਤੇ ਸਿੱਟਿਆਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਕਰਨ ਲਈ, MSK ਨੇ ਛਾਤੀਆਂ ਦੇ ਸਵਾਲਾਂ ਦੀ ਸੰਤੁਸ਼ਟੀ ਪ੍ਰਸ਼ਨਾਵਲੀ ਦਾ ਵਿਕਾਸ ਕੀਤਾ ਜਿਸਨੂੰ ਹੁਣ ਵਿਸ਼ਵ ਭਰ ਵਿੱਚ ਅਪਣਾਇਆ ਜਾ ਚੁੱਕਾ ਹੈ।

MSK ਵਿਖੇ ਛਾਤੀ ਦੇ ਕੈਂਸਰ ਦੀ ਸਰਜਰੀ ਦੇ ਬਾਅਦ ਮੈਨੂੰ ਕਿਸ ਕਿਸਮ ਦੀ ਸਹਾਇਤਾ ਮਿਲੇਗੀ?

ਛਾਤੀ ਦੇ ਕੈਂਸਰ ਦੇ ਇਲਾਜ ਦੇ ਬਾਅਦ ਤੁਹਾਨੂੰ ਚੰਗੀ ਤਰ੍ਹਾਂ ਜਿਉਣ ਵਿੱਚ ਮਦਦ ਕਰਨ ਲਈ ਸਾਡੇ ਮਾਹਰ ਵਿਸਤਰਿਤ ਪੈਰਵਾਈ ਸੰਭਾਲ ਪ੍ਰਦਾਨ ਕਰਾਉਂਦੇ ਹਨ। ਸਾਡੀਆਂ ਸੇਵਾਵਾਂ ਵਿੱਚ ਇਹ ਸ਼ਾਮਲ ਹਨ:

  • ਤੁਹਾਡੀ ਮੁੜ-ਸਿਹਤਯਾਬੀ ਦੇ ਸਾਰੇ ਪੱਖਾਂ ਦੀ ਨਿਗਰਾਨੀ ਕਰਨ ਲਈ ਮਾਹਰਾਂ ਦੀ ਇੱਕ ਟੀਮ, ਜਿਸ ਵਿੱਚ ਸ਼ਾਮਲ ਹਨ ਛਾਤੀ ਦੇ ਕੈਂਸਰ ਦੇ ਮਾਹਰ, ਨਰਸ ਪ੍ਰੈਕਟੀਸ਼ਨਰ, ਮਨੋਵਿਗਿਆਨਕ, ਅਤੇ ਸਮਾਜ ਸੇਵਕ
  • ਛਾਤੀ ਦੇ ਕੈਂਸਰ ਦੇ ਇਲਾਜ ਦੇ ਬਾਅਦ ਸਫਲਤਾਪੂਰਵਕ ਸਿਹਤਮੰਦ ਜੀਵਨ ਵੱਲ ਤਬਦੀਲ ਹੋਣ ਲਈ ਤੁਹਾਨੂੰ ਲੋੜੀਂਦੇ ਡਾਕਟਰੀ ਮਾਰਗ-ਦਰਸ਼ਨ ਦੇ ਨਾਲ ਇੱਕ ਵਿਅਕਤੀਗਤ ਬਣਾਈ ਸਰਵਾਈਵਰਸ਼ਿਪ ਕੇਅਰ ਪਲਾਨ
  • ਏਕੀਕ੍ਰਿਤ ਦਵਾਈ ਮਾਹਰਾਂ ਤੋਂ ਤੰਦਰੁਸਤੀ ਸਬੰਧੀ ਚਿਕਿਤਸਾਵਾਂ ਜੇ ਤੁਹਾਨੂੰ ਸਰਜਰੀ ਦੇ ਬਾਅਦ ਭਾਵਨਾਤਮਕ ਜਾਂ ਸਰੀਰਕ ਲੱਛਣਾਂ ਤੋਂ ਰਾਹਤ ਦੁਆਉਣ ਲਈ ਜਾਂ ਲਿੰਫਡੈਮਾ ਵਰਗੇ ਸੰਭਾਵੀ ਅਣਚਾਹੇ ਅਸਰਾਂ ਵਾਸਤੇ ਇਹਨਾਂ ਦੀ ਲੋੜ ਪੈਂਦੀ ਹੈ
  • ਤੁਹਾਡੀ ਸ਼ਕਤੀ, ਲਚਕਦਾਰਤਾ, ਅਤੇ ਸਟੈਮਿਨਾ ਨੂੰ ਠੀਕ ਕਰਨ ਅਤੇ ਮੁੜ-ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਮੁੜ-ਵਸੇਬਾ ਅਤੇ ਕਸਰਤ ਸਬੰਧੀ ਚਿਕਿਤਸਾਵਾਂ
  • ਸਾਡੇ ਸਲਾਹ-ਮਸ਼ਵਰਾ ਕੇਂਦਰ ਵਿਖੇ ਭਾਵਨਾਤਮਕ ਸਹਾਇਤਾ