ਖੁਸ਼ਕ ਹਵਾ ਦੇ ਪ੍ਰਭਾਵ ਨੂੰ ਘਟਾਉਣ ਲਈ ਨਮੀ ਦੀ ਵਰਤੋਂ

ਪੜ੍ਹਨ ਦਾ ਸਮਾਂ: ਬਾਰੇ 1 minute

ਇਹ ਜਾਣਕਾਰੀ ਦੱਸਦੀ ਹੈ ਕਿ ਖੁਸ਼ਕ ਮੌਸਮ ਦੌਰਾਨ ਸਾਹ ਲੈਣ ਵਿੱਚ ਹੋਣ ਵਾਲੀ ਤਕਲੀਫ਼ ਨੂੰ ਘਟਾਉਣ ਲਈ ਨਮੀ ਦੀ ਵਰਤੋਂ ਕਿਵੇਂ ਕਰਨੀ ਹੈ।

ਸਰਦੀਆਂ ਵਿੱਚ ਹਵਾ ਬਾਕੀ ਮੌਸਮਾਂ ਦੇ ਮੁਕਾਬਲੇ ਜ਼ਿਆਦਾ ਖੁਸ਼ਕ ਹੁੰਦੀ ਹੈ। ਹੀਟਰ ਜਾਂ ਏਅਰ ਕੰਡੀਸ਼ਨਰ ਦੀ ਵਰਤੋਂ ਕਰਨ ਨਾਲ ਵੀ ਹਵਾ ਹੋਰ ਖੁਸ਼ਕ ਹੋ ਸਕਦੀ ਹੈ। ਜਦੋਂ ਹਵਾ ਵਿੱਚ ਲੋੜੀਂਦੀ ਨਮੀ ਨਹੀਂ ਹੁੰਦੀ, ਤਾਂ ਤੁਹਾਡੇ ਮੂੰਹ, ਨੱਕ ਅਤੇ ਗਲੇ ਦੀ ਅੰਦਰਲੀ ਪਰਤ ਖੁਸ਼ਕ ਹੋ ਸਕਦੀ ਹੈ। ਇਸ ਨਾਲ ਖੁਰੰਡ ਬਣ ਸਕਦੇ ਹਨ ਅਤੇ ਖੂਨ ਆ ਸਕਦਾ ਹੈ।

ਤੁਹਾਡੇ ਮੂੰਹ, ਨੱਕ ਅਤੇ ਗਲੇ ਦੀ ਅੰਦਰਲੀ ਪਰਤ ਖੁਸ਼ਕ ਹਵਾ ਪ੍ਰਤੀ ਵੱਧ ਸੰਵੇਦਨਸ਼ੀਲ ਹੋ ਸਕਦੀ ਹੈ, ਜੇ:

  • ਤੁਹਾਡੇ ਮੂੰਹ, ਗਲੇ, ਨੱਕ ਦੇ ਅੰਦਰਲੇ ਹਿੱਸੇ ਜਾਂ ਸਾਈਨਸਾਂ ਲਈ ਰੇਡੀਏਸ਼ਨ ਥੈਰੇਪੀ ਹੋਈ ਹੋਵੇ।
  • ਤੁਹਾਡੀ ਅਜਿਹੀ ਸਰਜਰੀ ਹੋਈ ਹੋਵੇ ਜਿਸ ਦੌਰਾਨ ਟ੍ਰੈਕਿਓਸਟੋਮੀ ਟਿਊਬ (ਸਾਹ ਲੈਣ ਵਿੱਚ ਮਦਦ ਕਰਨ ਲਈ ਗਰਦਨ ਵਿੱਚ ਲਗਾਈ ਜਾਣ ਵਾਲੀ ਇੱਕ ਛੋਟੀ ਟਿਊਬ) ਲਗਾਈ ਗਈ ਹੋਵੇ।
  • ਤੁਹਾਡੇ ਲੈਰਿੰਕਸ (ਵੌਇਸ ਬਾਕਸ) ਨੂੰ ਹਟਾਉਣ ਲਈ ਸਰਜਰੀ ਕੀਤੀ ਗਈ ਹੋਵੇ। ਇਸ ਸਰਜਰੀ ਨੂੰ ਲੈਰਿੰਜੈਕਟੋਮੀ ਕਿਹਾ ਜਾਂਦਾ ਹੈ।

ਖੁਸ਼ਕ ਹਵਾ ਦੇ ਪ੍ਰਭਾਵ ਨੂੰ ਘਟਾਉਣ ਲਈ ਨਮੀ ਦੀ ਵਰਤੋਂ ਕਿਵੇਂ ਕਰਨੀ ਹੈ?

ਖੁਸ਼ਕ ਹਵਾ ਦੇ ਪ੍ਰਭਾਵ ਨੂੰ ਘਟਾਉਣ ਲਈ ਨਮੀ ਦੀ ਵਰਤੋਂ ਕਰਨ ਦੇ ਕੁਝ ਤਰੀਕੇ ਹੇਠਾਂ ਦਿੱਤੇ ਗਏ ਹਨ:

  • ਹਿਊਮਿਡੀਫਾਇਰ (ਹਵਾ ਵਿੱਚ ਨਮੀ ਵਧਾਉਣ ਵਾਲਾ ਯੰਤਰ) ਵਰਤੋ
    • ਉਨ੍ਹਾਂ ਕਮਰਿਆਂ ਲਈ ਹਿਊਮਿਡੀਫਾਇਰ ਖਰੀਦੋ ਜਿੱਥੇ ਤੁਸੀਂ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੇ ਹੋ। ਜੇ ਸੰਭਵ ਹੋਵੇ, ਤਾਂ ਠੰਢੀ ਭਾਫ਼ ਵਾਲੇ ਹਿਊਮਿਡੀਫਾਇਰ (ਜਿਨ੍ਹਾਂ ਨੂੰ ਅਲਟਰਾਸੋਨਿਕ ਜਾਂ ਇੰਪੈਲਰ ਹਿਊਮਿਡੀਫਾਇਰ ਵੀ ਕਿਹਾ ਜਾਂਦਾ ਹੈ) ਖਰੀਦਣ ਦੀ ਬਜਾਏ ਗਰਮ ਭਾਫ਼ ਵਾਲਾ ਹਿਊਮਿਡੀਫਾਇਰ (ਜਿਸ ਨੂੰ ਸਟੀਮ ਜਾਂ ਇਵੇਪੋਰੇਟਿਵ ਹਿਊਮਿਡੀਫਾਇਰ ਵੀ ਕਿਹਾ ਜਾਂਦਾ ਹੈ) ਖਰੀਦਣ ਦੀ ਕੋਸ਼ਿਸ਼ ਕਰੋ।
    • ਆਪਣੇ ਬਿਸਤਰੇ ਦੇ ਕੋਲ ਇੱਕ ਹਿਊਮਿਡੀਫਾਇਰ ਰੱਖੋ ਤਾਂਕਿ ਸੌਂਦੇ ਸਮੇਂ ਤੁਸੀਂ ਨਮੀ ਵਾਲੀ ਹਵਾ ਵਿੱਚ ਸਾਹ ਲੈ ਸਕੋ।
    • ਤੁਹਾਡੇ ਹਿਊਮਿਡੀਫਾਇਰ ਵਿੱਚ ਮਿਨਰਲਜ਼ ਘੱਟ ਜਮ੍ਹਾ ਹੋਣ, ਇਸ ਲਈ ਡਿਸਟਿਲਡ ਪਾਣੀ ਦੀ ਵਰਤੋਂ ਕਰੋ।
    • ਆਪਣੇ ਹਿਊਮਿਡੀਫਾਇਰ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰੋ ਤਾਂਕਿ ਇਸ ਵਿੱਚ ਫਫੂੰਦੀ ਨਾ ਬਣੇ। ਇਸ ਦੇ ਨਾਲ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।    
  • 10 ਮਿੰਟ ਲਈ ਗਰਮ ਪਾਣੀ ਦਾ ਸ਼ਾਵਰ ਚਲਾਓ ਤਾਂ ਜੋ ਬਾਥਰੂਮ ਭਾਫ਼ ਨਾਲ ਭਰ ਜਾਵੇ। ਫਿਰ ਆਪਣੀ ਨੱਕ ਅਤੇ ਗਲੇ ਦੀ ਅੰਦਰਲੀ ਪਰਤ ਨੂੰ ਨਮੀ ਵਾਲਾ ਰੱਖਣ ਲਈ 30 ਮਿੰਟ ਤੱਕ ਇਸ ਗਰਮ ਭਾਫ਼ ਵਾਲੀ ਹਵਾ ਵਿੱਚ ਸਾਹ ਲਵੋ।
    • ਜਦੋਂ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਨੱਕ ਜਾਂ ਗਲਾ ਖੁਸ਼ਕ ਹੈ।
    • ਸਰਦੀਆਂ ਦੇ ਮਹੀਨਿਆਂ ਦੌਰਾਨ ਹਰ ਰੋਜ਼ (ਖੁਸ਼ਕੀ ਨੂੰ ਰੋਕਣ ਲਈ)।
  • ਆਪਣੇ ਹੀਟਿੰਗ ਜਾਂ ਏਅਰ ਕੰਡੀਸ਼ਨਿੰਗ ਸਿਸਟਮ ਨੂੰ “ਹਾਈ” (ਤੇਜ਼) ਸੈਟਿੰਗ ਦੀ ਥਾਂ “ਲੋਅ” (ਘੱਟ) ਸੈਟਿੰਗ ’ਤੇ ਚਲਾਓ।
  • ਹਰ ਰੋਜ਼ 8 (ਹਰੇਕ 8 ਔਂਸ) ਗਲਾਸ (2 ਲੀਟਰ) ਤਰਲ ਪਦਾਰਥ ਪੀਓ।
    • ਕੌਫ਼ੀ, ਚਾਹ ਅਤੇ ਸੋਡਾ ਘੱਟ ਮਾਤਰਾ ਵਿੱਚ ਪੀਓ। ਕੈਫ਼ੀਨ ਵਾਲੇ ਇਹ ਤਰਲ ਪਦਾਰਥ ਡਾਇਯੂਰੇਟਿਕ ਹੁੰਦੇ ਹਨ, ਜਿਸ ਕਰਕੇ ਤੁਹਾਨੂੰ ਜ਼ਿਆਦਾ ਪਿਸ਼ਾਬ ਆ ਸਕਦਾ ਹੈ।
    • ਜੇ ਤੁਹਾਡੇ ਕੋਲ ਫੀਡਿੰਗ ਟਿਊਬ ਹੈ, ਤਾਂ ਆਪਣੀ ਫ੍ਰੀ ਵਾਟਰ ਫਲਸ਼ (ਟਿਊਬ ਰਾਹੀਂ ਦਿੱਤਾ ਜਾਣ ਵਾਲਾ ਸਾਫ਼ ਪਾਣੀ) ਵਿੱਚ 2 ਕੱਪ (480 ਮਿਲੀਲੀਟਰ) ਵਾਧੂ ਪਾਣੀ ਵੱਖ-ਵੱਖ ਸਮਿਆਂ ’ਤੇ ਪਾਓ।
  • ਜੇ ਤੁਹਾਡੇ ਨੱਕ ਵਿੱਚ ਖੁਸ਼ਕੀ ਹੋਵੇ:
    • ਲੋੜ ਅਨੁਸਾਰ ਨੱਕ ਲਈ ਸੇਲਾਈਨ ਸਪ੍ਰੇ (ਜਿਵੇਂ ਕਿ Ocean®) ਦੀ ਵਰਤੋਂ ਕਰੋ।
    • ਆਪਣੇ ਨੱਕ ਦੇ ਅੰਦਰ ਪਾਣੀ-ਆਧਾਰਿਤ ਕ੍ਰੀਮ (ਜਿਵੇਂ ਕਿ Eucerin®) ਲਗਾਓ।
  • ਜੇ ਤੁਹਾਡੇ ਕੋਲ ਟ੍ਰੈਕਿਓਸਟੋਮੀ ਟਿਊਬ ਹੈ ਜਾਂ ਤੁਹਾਡੀ ਲੈਰਿੰਜੈਕਟੋਮੀ ਹੋ ਚੁੱਕੀ ਹੈ:
    • ਜਦੋਂ ਤੁਸੀਂ ਘਰ ਦੇ ਅੰਦਰ ਹੁੰਦੇ ਹੋ, ਤਾਂ ਹਿਊਮਿਡੀਫਾਇਰ ਵਾਲੇ ਕਮਰੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ।
    • ਜੇ ਤੁਸੀਂ ਹਿਊਮਿਡੀਫਾਇਰ ਵਾਲੇ ਕਮਰੇ ਵਿੱਚ ਨਹੀਂ ਰਹਿ ਸਕਦੇ ਜਾਂ ਤੁਸੀਂ ਬਾਹਰ ਹੋ, ਤਾਂ ਆਪਣੀ ਟ੍ਰੈਕਿਓਸਟੋਮੀ ਟਿਊਬ ਜਾਂ ਲੈਰਿੰਜੈਕਟੋਮੀ ਸਟੋਮਾ (ਗਰਦਨ ਵਿੱਚ ਸਾਹ ਲੈਣ ਲਈ ਬਣਾਏ ਗਏ ਖੁੱਲ੍ਹੇ ਰਸਤੇ) ਉੱਤੇ ਗਿੱਲੀ ਗਾਜ਼ ਰੱਖੋ। ਇਹ ਗਾਜ਼ ਤੁਹਾਡੇ ਸਾਹ ਨਾਲ ਅੰਦਰ ਜਾਣ ਵਾਲੀ ਹਵਾ ਨੂੰ ਗਰਮ, ਫਿਲਟਰ ਅਤੇ ਨਮੀ ਵਾਲਾ ਬਣਾਏਗੀ। ਗਾਜ਼ ਨੂੰ ਨਿਯਮਿਤ ਤੌਰ ’ਤੇ ਬਦਲਦੇ ਰਹੋ ਤਾਂ ਜੋ ਇਹ ਨਮੀ ਵਾਲੀ ਰਹੇ।

 

ਪਿਛਲੇ ਅਪਡੇਟ ਦੀ ਮਿਤੀ
ਅਗਸਤ ਅਗਸਤ 15, 2024

Learn about our Health Information Policy.

ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ

ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ

ਤੁਹਾਡਾ ਫੀਡਬੈਕ ਸਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਵਿਦਿਅਕ ਜਾਣਕਾਰੀ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ। ਤੁਹਾਡੀ ਦੇਖਭਾਲ ਟੀਮ ਇਸ ਫੀਡਬੈਕ ਫਾਰਮ ’ਤੇ ਤੁਹਾਡੇ ਦੁਆਰਾ ਲਿਖੀ ਗਈ ਕੋਈ ਵੀ ਚੀਜ਼ ਨਹੀਂ ਦੇਖ ਸਕਦੀ। ਕਿਰਪਾ ਕਰਕੇ ਇਸਨੂੰ ਆਪਣੀ ਦੇਖਭਾਲ ਬਾਰੇ ਪੁੱਛਣ ਲਈ ਨਾ ਵਰਤੋ। ਜੇਕਰ ਤੁਹਾਡੀ ਦੇਖਭਾਲ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ।

ਜਦੋਂ ਕਿ ਅਸੀਂ ਸਾਰੇ ਫੀਡਬੈਕ ਪੜ੍ਹਦੇ ਹਾਂ, ਅਸੀਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਕਿਰਪਾ ਕਰਕੇ ਇਸ ਫੀਡਬੈਕ ਫਾਰਮ ’ਤੇ ਆਪਣਾ ਨਾਮ ਜਾਂ ਕੋਈ ਨਿੱਜੀ ਜਾਣਕਾਰੀ ਨਾ ਲਿਖੋ।

ਕੀ ਇਹ ਜਾਣਕਾਰੀ ਸਮਝਣ ਵਿੱਚ ਆਸਾਨ ਸੀ?
ਕਿਰਪਾ ਕਰਕੇ ਆਪਣਾ ਨਾਮ ਜਾਂ ਕੋਈ ਨਿੱਜੀ ਜਾਣਕਾਰੀ ਨਾ ਲਿਖੋ।