ਇਹ ਜਾਣਕਾਰੀ ਤੁਹਾਨੂੰ MSK ਦੇ ਮੈਮੋਰੀਅਲ ਹਸਪਤਾਲ, ਜੋਸੀ ਰੌਬਰਟਸਨ ਸਰਜਰੀ ਸੈਂਟਰ (JRSC), ਜਾਂ MSK ਮੋਨਮਾਊਥ ਵਿਖੇ ਆਪਣੀ ਸਰਜਰੀ ਲਈ ਤਿਆਰੀ ਕਰਨ ਵਿੱਚ ਮਦਦ ਕਰੇਗੀ। ਆਪਣੀ ਸਰਜਰੀ ਤੋਂ 10 ਦਿਨ ਪਹਿਲਾਂ ਇਨ੍ਹਾਂ ਹਦਾਇਤਾਂ ਨੂੰ ਪੜ੍ਹੋ।
ਤੁਹਾਡੀ ਸਰਜਰੀ ਤੋਂ ਪਹਿਲਾਂ
ਆਪਣੀਆਂ ਦਵਾਈਆਂ ਬਾਰੇ ਪੁੱਛੋ
ਤੁਹਾਨੂੰ ਆਪਣੀ ਸਰਜਰੀ ਤੋਂ ਪਹਿਲਾਂ ਕੁਝ ਦਵਾਈਆਂ ਲੈਣਾ ਬੰਦ ਕਰਨ ਦੀ ਲੋੜ ਪੈ ਸਕਦੀ ਹੈ। ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਡੇ ਨਾਲ ਇਸ ਬਾਰੇ ਗੱਲ ਕਰੇਗਾ ਕਿ ਤੁਹਾਨੂੰ ਕਿਹੜੀਆਂ ਦਵਾਈਆਂ ਲੈਣੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਨਹੀਂ। ਹੋਰ ਜਾਣਕਾਰੀ ਲੈਣ ਲਈ How To Check if a Medicine or Supplement Has Aspirin, Other NSAIDs, Vitamin E, or Fish Oil ਅਤੇ Herbal Remedies and Cancer Treatment ਪੜ੍ਹੋ।
ਜੇ ਤੁਸੀਂ ਦਰਦ ਜਾਂ ਘਬਰਾਹਟ ਦੀ ਕੋਈ ਦਵਾਈ ਲੈ ਰਹੇ ਹੋ, ਤਾਂ ਇਸ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਦੱਸੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਦਵਾਈਆਂ ਨੂੰ ਸਮੇਂ ਸਿਰ ਲੈਂਦੇ ਰਹੋ, ਇੱਥੋਂ ਤਕ ਕਿ ਆਪਣੇ ਇਲਾਜ ਦੌਰਾਨ ਵੀ। ਜੇ ਲੋੜ ਪਈ, ਤਾਂ ਤੁਸੀਂ ਆਪਣੀ ਸਰਜਰੀ ਦੀ ਸਵੇਰ ਵੀ ਇਨਾਂ ਦਵਾਈਆਂ ਨੂੰ ਲੈ ਸਕਦੇ ਹੋ।
ਭਾਰ ਘਟਾਉਣ ਲਈ GLP-1 ਦਵਾਈਆਂ
ਹੋ ਸਕਦਾ ਹੈ ਕਿ ਤੁਸੀਂ GLP-1 ਦਵਾਈ ਲੈ ਰਹੇ ਹੋਵੋ। ਜੇ ਤੁਸੀਂ ਇਹ ਦਵਾਈ ਲੈ ਰਹੇ ਹੋ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਇਸ ਬਾਰੇ ਜ਼ਰੂਰ ਦੱਸੋ। ਤੁਹਾਨੂੰ ਆਪਣੀ ਸਰਜਰੀ ਜਾਂ ਪ੍ਰਕਿਰਿਆ ਤੋਂ ਪਹਿਲਾਂ ਖ਼ਾਸ ਖਾਣ ਅਤੇ ਪੀਣ ਦੀਆਂ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ। ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਇਹਨਾਂ ਦੀ ਪਾਲਣਾ ਨਹੀਂ ਕਰਦੇ, ਤਾਂ ਤੁਹਾਡੀ ਸਰਜਰੀ ਜਾਂ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੱਦ ਕੀਤੀ ਜਾ ਸਕਦੀ ਹੈ।
- ਆਪਣੀ ਸਰਜਰੀ ਜਾਂ ਪ੍ਰਕਿਰਿਆ ਤੋਂ ਇੱਕ ਦਿਨ ਪਹਿਲਾਂ ਇੱਕ ਸਾਫ਼ ਤਰਲ ਖੁਰਾਕ ਦੀ ਪਾਲਣਾ ਕਰੋ। ਕੋਈ ਵੀ ਠੋਸ ਭੋਜਨ ਨਾ ਖਾਓ। ਹੋਰ ਜਾਣਨ ਲਈ \Clear Liquid Diet ਪੜ੍ਹੋ।
- ਆਪਣੇ ਪਹੁੰਚਣ ਤੋਂ 8 ਘੰਟੇ ਪਹਿਲਾਂ ਪੀਣਾ ਬੰਦ ਕਰ ਦਿਓ। ਇਸ ਸਮੇਂ ਤੋਂ ਬਾਅਦ ਕੁਝ ਵੀ ਨਾ ਖਾਓ ਅਤੇ ਨਾ ਪੀਓ, ਜਿਸ ਵਿੱਚ ਸਾਫ਼ ਤਰਲ ਪਦਾਰਥ ਵੀ ਸ਼ਾਮਲ ਹਨ। ਤੁਸੀਂ ਆਪਣੀਆਂ ਦਵਾਈਆਂ ਦੇ ਨਾਲ ਪਾਣੀ ਦੇ ਛੋਟੇ ਘੁੱਟ ਲੈ ਸਕਦੇ ਹੋ।
ਹੋਰ ਜਾਣਨ ਲਈ, \Eating and Drinking Before Your Surgery or Procedure When Taking GLP-1 Medicines ਪੜ੍ਹੋ।
ਇੱਥੇ GLP-1 ਦਵਾਈਆਂ ਦੀਆਂ ਕੁਝ ਉਦਾਹਰਣਾਂ ਹਨ। ਹੋਰ ਦਵਾਈਆਂ ਵੀ ਹਨ, ਇਸ ਲਈ ਯਕੀਨੀ ਬਣਾਓ ਕਿ ਤੁਹਾਡੀ ਦੇਖਭਾਲ ਟੀਮ ਤੁਹਾਡੇ ਦੁਆਰਾ ਲਈਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਨੂੰ ਜਾਣਦੀ ਹੈ। ਕਈ ਵਾਰ, ਇਹ ਸ਼ੂਗਰ ਜਾਂ ਹੋਰ ਸਥਿਤੀਆਂ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਤਜਵੀਜ਼ ਕੀਤੇ ਜਾਂਦੇ ਹਨ। ਕਈ ਹੋਰ ਮੌਕਿਆਂ ’ਤੇ ਇਹ ਦਵਾਈਆਂ ਭਾਰ ਘਟਾਉਣ ਲਈ ਲਿਖੀਆਂ (ਤਜਵੀਜ਼ ਕੀਤੀਆਂ) ਜਾਂਦੀਆਂ ਹਨ।
|
|
ਸਲੀਪ ਐਪਨੀਆ ਬਾਰੇ
ਸਲੀਪ ਐਪਨੀਆ ਸਾਹ ਲੈਣ ਸੰਬੰਧਿਤ ਇੱਕ ਆਮ ਸਮੱਸਿਆ ਹੈ। ਜੇ ਤੁਹਾਨੂੰ ਸਲੀਪ ਐਪਨੀਆ ਹੈ, ਤਾਂ ਨੀਂਦ ਦੌਰਾਨ ਤੁਹਾਡਾ ਸਾਹ ਥੋੜ੍ਹੇ-ਥੋੜ੍ਹੇ ਸਮੇਂ ਲਈ ਰੁਕ ਜਾਂਦਾ ਹੈ। ਇਸ ਦੀ ਸਭ ਤੋਂ ਆਮ ਕਿਸਮ ਅਬਸਟਰਕਟਿਵ ਸਲੀਪ ਐਪਨੀਆ (OSA) ਹੈ। OSA ਵਿੱਚ, ਸੌਂਦੇ ਸਮੇਂ ਤੁਹਾਡੀ ਸਾਹ ਲੈਣ ਵਾਲੀ ਨਲੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ
OSA ਕਰਕੇ ਸਰਜਰੀ ਦੌਰਾਨ ਅਤੇ ਸਰਜਰੀ ਤੋਂ ਬਾਅਦ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇ ਤੁਹਾਨੂੰ ਸਲੀਪ ਐਪਨੀਆ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ, ਤਾਂ ਸਾਨੂੰ ਦੱਸੋ। ਜੇ ਤੁਸੀਂ ਸਾਹ ਲੈਣ ਵਿੱਚ ਮਦਦ ਕਰਨ ਵਾਲਾ ਕੋਈ ਉਪਕਰਣ, ਜਿਵੇਂ ਕਿ CPAP ਮਸ਼ੀਨ ਵਰਤਦੇ ਹੋ, ਤਾਂ ਇਸ ਨੂੰ ਆਪਣੀ ਸਰਜਰੀ ਵਾਲੇ ਦਿਨ ਆਪਣੇ ਨਾਲ ਲਿਆਓ।
ਤੁਹਾਨੂੰ ਘਰ ਲਿਜਾਉਣ ਲਈ ਕਿਸੇ ਦਾ ਪ੍ਰਬੰਧ ਕਰਨਾ
ਤੁਹਾਡੀ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਘਰ ਲਿਜਾਉਣ ਲਈ, ਤੁਹਾਡੇ ਕੋਲ ਇੱਕ ਜ਼ਿੰਮੇਵਾਰ ਦੇਖਭਾਲ ਸਾਥੀ ਹੋਣਾ ਚਾਹੀਦਾ ਹੈ। ਇੱਕ ਜ਼ਿੰਮੇਵਾਰ ਦੇਖਭਾਲ ਸਾਥੀ ਉਹ ਹੁੰਦਾ ਹੈ ਜੋ ਸੁਰੱਖਿਅਤ ਢੰਗ ਨਾਲ ਘਰ ਪਹੁੰਚਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜੇਕਰ ਉਹਨਾਂ ਨੂੰ ਕੋਈ ਚਿੰਤਾਵਾਂ ਹਨ ਤਾਂ ਉਹਨਾਂ ਨੂੰ ਤੁਹਾਡੀ ਦੇਖਭਾਲ ਟੀਮ ਨਾਲ ਸੰਪਰਕ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਆਪਣੀ ਪ੍ਰਕਿਰਿਆ ਦੇ ਦਿਨ ਤੋਂ ਪਹਿਲਾਂ ਇਸਦੀ ਯੋਜਨਾ ਬਣਾਉਣਾ ਯਕੀਨੀ ਬਣਾਓ।
ਜੇਕਰ ਤੁਹਾਨੂੰ ਘਰ ਲਿਜਾਉਣ ਲਈ ਤੁਹਾਡੇ ਕੋਲ ਕੋਈ ਜ਼ਿੰਮੇਵਾਰ ਦੇਖਭਾਲ ਸਾਥੀ ਨਹੀਂ ਹੈ, ਤਾਂ ਹੇਠਾਂ ਦਿੱਤੀ ਕਿਸੇ ਇੱਕ ਏਜੰਸੀ ਨੂੰ ਕਾਲ ਕਰੋ। ਉਹ ਤੁਹਾਡੇ ਨਾਲ ਘਰ ਜਾਣ ਲਈ ਕਿਸੇ ਨੂੰ ਭੇਜਣਗੇ। ਇਸ ਸੇਵਾ ਲਈ ਇੱਕ ਖਰਚਾ ਆਉਂਦਾ ਹੈ, ਅਤੇ ਤੁਹਾਨੂੰ ਆਵਾਜਾਈ ਪ੍ਰਦਾਨ ਕਰਨ ਦੀ ਲੋੜ ਪਵੇਗੀ। ਟੈਕਸੀ ਜਾਂ ਕਾਰ ਸੇਵਾ ਦੀ ਵਰਤੋਂ ਕਰਨਾ ਠੀਕ ਹੈ, ਪਰ ਫਿਰ ਵੀ ਤੁਹਾਨੂੰ ਆਪਣੇ ਨਾਲ ਇੱਕ ਜ਼ਿੰਮੇਵਾਰ ਦੇਖਭਾਲ ਸਾਥੀ ਮੌਜੂਦ ਹੋਣ ਦੀ ਲੋੜ ਹੈ।
| ਨਿਊਯਾਰਕ ਵਿੱਚ ਏਜੰਸੀਆਂ | ਨਿਊ ਜਰਸੀ ਵਿੱਚ ਏਜੰਸੀਆਂ |
| VNS ਹੈਲਥ: 888-735-8913 | ਕੇਅਰਿੰਗ ਪੀਪਲ: 877-227-4649 |
| ਕੇਅਰਿੰਗ ਪੀਪਲ: 877-227-4649 |
ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਸਰਜਰੀ ਤੋਂ ਬਾਅਦ ਦੇ ਪਹਿਲੇ 24 ਘੰਟਿਆਂ ਲਈ ਤੁਹਾਡੇ ਘਰ ਵਿਚ ਤੁਹਾਡੀ ਮਦਦ ਕਰਨ ਲਈ ਕੋਈ ਹੋਵੇ।
ਹੈਲਥ ਕੇਅਰ ਪ੍ਰੌਕਸੀ ਫਾਰਮ ਭਰੋ
ਜੇ ਤੁਸੀਂ ਹਾਲੇ ਤੱਕ ਹੈਲਥ ਕੇਅਰ ਪ੍ਰਾਕਸੀ ਫਾਰਮ ਨਹੀਂ ਭਰਿਆ, ਤਾਂ ਅਸੀਂ ਤੁਹਾਨੂੰ ਇਸ ਨੂੰ ਹੁਣ ਹੀ ਭਰਨ ਦੀ ਸਲਾਹ ਦਿੰਦੇ ਹਾਂ। ਜੇ ਤੁਸੀਂ ਇਹ ਫਾਰਮ ਪਹਿਲਾਂ ਹੀ ਭਰ ਚੁੱਕੇ ਹੋ ਜਾਂ ਤੁਹਾਡੇ ਕੋਲ ਤੁਹਾਡੀ ਸਿਹਤ ਸੰਭਾਲ ਸੰਬੰਧੀ ਹੋਰ ਅਗਾਊਂ ਨਿਰਦੇਸ਼ ਹਨ, ਤਾਂ ਉਨ੍ਹਾਂ ਨੂੰ ਆਪਣੀ ਅਗਲੀ ਮੁਲਾਕਾਤ ’ਤੇ ਆਪਣੇ ਨਾਲ ਲਿਆਓ।
ਹੈਲਥ ਕੇਅਰ ਪ੍ਰੌਕਸੀ ਇੱਕ ਕਾਨੂੰਨੀ ਦਸਤਾਵੇਜ਼ ਹੈ। ਇਸ ਵਿੱਚ ਉਸ ਵਿਅਕਤੀ ਦਾ ਨਾਮ ਦੱਸਿਆ ਗਿਆ ਹੁੰਦਾ ਹੈ ਜੋ ਤੁਹਾਡੇ ਵੱਲੋਂ ਫ਼ੈਸਲੇ ਦੱਸੇਗਾ, ਜੇ ਤੁਸੀਂ ਆਪਣੇ ਲਈ ਖੁਦ ਗੱਲਬਾਤ ਕਰਨ ਦੇ ਯੋਗ ਨਾ ਹੋਏ। ਇਸ ਵਿਅਕਤੀ ਨੂੰ ਤੁਹਾਡਾ ਹੈਲਥ ਕੇਅਰ ਏਜੰਟ ਕਿਹਾ ਜਾਂਦਾ ਹੈ।
- ਹੈਲਥ ਕੇਅਰ ਪ੍ਰੌਕਸੀਆਂ ਅਤੇ ਹੋਰ ਅਗਾਊਂ ਸਿਹਤ ਸੰਬੰਧੀ ਹਦਾਇਤਾਂ ਬਾਰੇ ਜਾਣਨ ਲਈ ਇਹ Advance Care Planning for People With Cancer and Their Loved Ones ਪੜ੍ਹੋ।
- ਹੈਲਥ ਕੇਅਰ ਏਜੰਟ ਦੀ ਭੂਮਿਕਾ ਬਾਰੇ ਜਾਣਨ ਲਈ ਇਹ How to Be a Health Care Agent ਪੜ੍ਹੋ।
ਜੇ ਹੈਲਥ ਕੇਅਰ ਪ੍ਰਾਕਸੀ ਫਾਰਮ ਭਰਨ ਬਾਰੇ ਤੁਹਾਡੇ ਕੁਝ ਸਵਾਲ ਹਨ, ਤਾਂ ਆਪਣੀ ਦੇਖਭਾਲ ਕਰਨ ਵਾਲੀ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰੋ।
ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦੋ
4% ਕਲੋਰਹੇਕਸੀਡੀਨ ਗਲੂਕੋਨੇਟ (CHG) ਸਲਿਊਸ਼ਨ ਐਂਟੀਸੈਪਟਿਕ ਸਕਿਨ ਕਲੀਂਜ਼ਰ (ਜਿਵੇਂ ਕਿ ਹਿਬਿਕਲੇਨਸ®)
ਤੁਹਾਨੂੰ ਆਪਣੀ ਸਰਜਰੀ ਤੋਂ ਪਹਿਲਾਂ 4% CHG ਘੋਲ ਵਾਲੇ ਐਂਟੀਸੈਪਟਿਕ ਸਕਿਨ ਕਲੀਨਜ਼ਰ ਨਾਲ ਸ਼ਾਵਰ ਕਰਨਾ (ਨਹਾਉਣਾ) ਪੈ ਸਕਦਾ ਹੈ। ਜੇ ਤੁਹਾਨੂੰ ਇੱਦਾਂ ਕਰਨ ਦੀ ਲੋੜ ਪਵੇਗੀ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਇਸ ਬਾਰੇ ਦੱਸੇਗਾ।
4% CHG ਘੋਲ ਇੱਕ ਚਮੜੀ ਸਾਫ਼ ਕਰਨ ਵਾਲਾ ਲਿਕਵਿਡ ਹੈ ਜੋ ਵਰਤੋਂ ਤੋਂ ਬਾਅਦ 24 ਘੰਟਿਆਂ ਤੱਕ ਕੀਟਾਣੂਆਂ ਨੂੰ ਖਤਮ ਕਰਦਾ ਹੈ। ਆਪਣੀ ਸਰਜਰੀ ਤੋਂ ਪਹਿਲਾਂ ਇਸ ਨਾਲ ਸ਼ਾਵਰ ਕਰਨ (ਨਹਾਉਣ) ਨਾਲ ਸਰਜਰੀ ਤੋਂ ਬਾਅਦ ਇਨਫੈਕਸ਼ਨ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਤੁਸੀਂ ਆਪਣੇ ਇਲਾਕੇ ਦੀ ਕਿਸੇ ਵੀ ਫਾਰਮੇਸੀ (ਦਵਾਈਆਂ ਵਾਲੀ ਦੁਕਾਨ) ਤੋਂ ਬਿਨਾਂ ਡਾਕਟਰ ਦੀ ਪਰਚੀ ਦੇ 4% CHG ਘੋਲ ਵਾਲਾ ਐਂਟੀਸੈਪਟਿਕ ਸਕਿਨ ਕਲੀਂਜ਼ਰ ਖ਼ਰੀਦ ਸਕਦੇ ਹੋ।
ਬਾਊਲ ਪ੍ਰੈਪ (ਅੰਤੜੀਆਂ ਦੀ ਸਫ਼ਾਈ) ਲਈ ਲੋੜੀਂਦੀਆਂ ਚੀਜ਼ਾਂ
ਤੁਹਾਡੀ ਸਰਜਰੀ ਤੋਂ ਪਹਿਲਾਂ ਤੁਹਾਨੂੰ ਬਾਊਲ ਪ੍ਰੈਪ ਕਰਨ ਦੀ ਲੋੜ ਪੈ ਸਕਦੀ ਹੈ। ਬਾਊਲ ਪ੍ਰੈਪ ਦਾ ਅਰਥ ਹੈ ਬਾਊਲ ਪ੍ਰਿਪਰੇਸ਼ਨ, ਯਾਨੀ ਅੰਤੜੀਆਂ ਨੂੰ ਸਾਫ਼ ਕਰਨ ਦੀ ਤਿਆਰੀ।
ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਬਾਊਲ ਪ੍ਰੈਪ ਕਰਨ ਦੀ ਲੋੜ ਹੈ ਜਾਂ ਨਹੀਂ। ਹਰ ਸਰਜਰੀ ਲਈ ਬਾਊਲ ਪ੍ਰੈਪ ਕਰਨ ਦੀ ਲੋੜ ਨਹੀਂ ਹੁੰਦੀ।
ਜੇ ਤੁਹਾਨੂੰ ਸਰਜਰੀ ਤੋਂ ਪਹਿਲਾਂ ਬਾਊਲ ਪ੍ਰੈਪ ਕਰਨ ਦੀ ਲੋੜ ਹੋਵੇਗੀ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਦੱਸੇਗਾ ਕਿ ਇਹ ਕਿਵੇਂ ਕਰਨਾ ਹੈ। ਉਹ ਤੁਹਾਨੂੰ ਇਹ ਵੀ ਦੱਸਣਗੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਤੁਸੀਂ ਸ਼ਾਇਦ ਆਪਣੀ ਸਰਜਰੀ ਤੋਂ ਇੱਕ ਦਿਨ ਪਹਿਲਾਂ ਪੀਣ ਲਈ ਸਾਫ਼ ਤਰਲ ਪਦਾਰਥ ਵੀ ਖਰੀਦ ਕੇ ਰੱਖਣਾ ਚਾਹੋ। ਉਦਾਹਰਣਾਂ ਦੇਖਣ ਲਈ Clear Liquid Diet ਪੜ੍ਹੋ।
ਤੁਹਾਡੀ ਸਰਜਰੀ ਤੋਂ ਇੱਕ ਦਿਨ ਪਹਿਲਾਂ
ਆਪਣੀ ਸਰਜਰੀ ਦੇ ਸਮੇਂ ਨੂੰ ਨੋਟ ਕਰੋ
ਤੁਹਾਡੀ ਸਰਜਰੀ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਦੇ 2 ਵਜੇ ਤੋਂ ਬਾਅਦ, ਹਸਪਤਾਲ ਦਾ ਇੱਕ ਸਟਾਫ ਮੈਂਬਰ ਤੁਹਾਨੂੰ ਫੋਨ ਕਰੇਗਾ। ਜੇ ਤੁਹਾਡੀ ਸਰਜਰੀ ਸੋਮਵਾਰ ਨੂੰ ਰੱਖੀ ਗਈ ਹੈ, ਤਾਂ ਉਹ ਤੁਹਾਨੂੰ ਇਸ ਤੋਂ ਪਹਿਲਾਂ ਵਾਲੇ ਸ਼ੁੱਕਰਵਾਰ ਨੂੰ ਫੋਨ ਕਰਨਗੇ। ਜੇ ਸ਼ਾਮ ਦੇ 7 ਵਜੇ ਤੱਕ ਤੁਹਾਨੂੰ ਫੋਨ ਨਾ ਆਇਆ, ਤਾਂ 212-639-5014 ’ਤੇ ਫੋਨ ਕਰੋ।
ਸਟਾਫ ਮੈਂਬਰ ਤੁਹਾਨੂੰ ਦੱਸੇਗਾ ਕਿ ਤੁਸੀਂ ਆਪਣੀ ਸਰਜਰੀ ਲਈ ਹਸਪਤਾਲ ਵਿੱਚ ਕਿੰਨੇ ਵਜੇ ਤੱਕ ਪਹੁੰਚਣਾ ਹੈ। ਉਹ ਤੁਹਾਨੂੰ ਇਹ ਵੀ ਯਾਦ ਦਿਵਾਉਣਗੇ ਕਿ ਤੁਸੀਂ ਹਸਪਤਾਲ ਵਿੱਚ ਕਿਸ ਥਾਂ ਜਾਣਾ ਹੈ।
ਇਹ ਹੇਠਾਂ ਦਿੱਤੀਆਂ ਥਾਵਾਂ ਵਿੱਚੋਂ ਇੱਕ ਹੋਵੇਗੀ।
ਨਿਊਯਾਰਕ ਵਿੱਚ:
-
ਪ੍ਰੀਸਰਜੀਕਲ ਸੈਂਟਰ (PSC) ਦੂਜੀ ਮੰਜ਼ਿਲ
1275 ਯਾਰਕ ਐਵੇਨਿਊ (ਪੂਰਬੀ 67ਵੀਂ ਅਤੇ ਪੂਰਬੀ 68ਵੀਂ ਗਲੀ ਦੇ ਵਿਚਕਾਰ)
ਦੂਜੀ ਮੰਜ਼ਿਲ ’ਤੇ ਪਹੁੰਚਣ ਲਈ M ਲਿਫ਼ਟ (ਐਲੀਵੇਟਰ) ਲਵੋ। -
ਪ੍ਰੀਸਰਜੀਕਲ ਸੈਂਟਰ (PSC) ਛੇਂਵੀਂ ਮੰਜ਼ਿਲ
1275 ਯਾਰਕ ਐਵੇਨਿਊ (ਪੂਰਬੀ 67ਵੀਂ ਅਤੇ ਪੂਰਬੀ 68ਵੀਂ ਗਲੀ ਦੇ ਵਿਚਕਾਰ)
ਛੇਂਵੀਂ ਮੰਜ਼ਿਲ ’ਤੇ ਪਹੁੰਚਣ ਲਈ B ਲਿਫ਼ਟ (ਐਲੀਵੇਟਰ) ਲਵੋ। -
ਜੋਸੀ ਰਾਬਰਟਸਨ ਸਰਜਰੀ ਸੈਂਟਰ (JRSC)
1133 ਯਾਰਕ ਐਵੇਨਿਊ (ਪੂਰਬੀ 61ਵੀਂ ਅਤੇ ਪੂਰਬੀ 62ਵੀਂ ਗਲੀ ਦੇ ਵਿਚਕਾਰ)
ਨਿਊ ਜਰਸੀ ਵਿੱਚ:
-
ਐਮਐੱਸਕੇ (MSK) ਮੋਨਮਾਊਥ
480 ਰੈੱਡ ਹਿੱਲ ਰੋਡ
ਮਿਡਲਟਾਊਨ, ਨਿਊ ਜਰਸੀ 07748
ਪਾਰਕਿੰਗ ਸੰਬੰਧੀ ਅਤੇ MSK ਦੇ ਸਾਰੇ ਸਥਾਨਾਂ ਤੱਕ ਪਹੁੰਚਣ ਦੇ ਰਸਤਿਆਂ ਬਾਰੇ ਜਾਣਨ ਲਈ www.msk.org/parking ’ਤੇ ਜਾਓ।
ਜੇ ਤੁਹਾਡੀ ਸਿਹਤ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਾਂ ਕਿਸੇ ਵੀ ਕਾਰਨ ਕਰਕੇ ਤੁਹਾਨੂੰ ਆਪਣੀ ਸਰਜਰੀ ਰੱਦ ਕਰਨੀ ਪੈਂਦੀ ਹੈ, ਤਾਂ ਆਪਣੇ ਸਰਜਨ ਨੂੰ ਫੋਨ ਕਰੋ। ਦਫ਼ਤਰ ਆਮ ਤੌਰ ’ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਸ਼ਾਮ 5 ਵਜੇ ਤੋਂ ਬਾਅਦ, ਸ਼ਨੀ-ਐਤਵਾਰ ਦੌਰਾਨ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਇਸ ਨੰਬਰ 212-639-2000 ’ਤੇ ਫੋਨ ਕਰੋ। ਤੁਹਾਡੇ ਸਰਜਨ ਦੀ ਗੈਰਹਾਜ਼ਰੀ ਵਿੱਚ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਡਾਕਟਰ ਨਾਲ ਗੱਲ ਕਰਨ ਲਈ ਕਹੋ।
ਤੁਹਾਡੀ ਸਰਜਰੀ ਤੋਂ ਇੱਕ ਰਾਤ ਪਹਿਲਾਂ
ਖਾਣ-ਪੀਣ ਜਾਂ ਦਵਾਈਆਂ ਬਾਰੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਦਿੱਤੀ ਹਰ ਖ਼ਾਸ ਹਦਾਇਤਾਂ ਦੀ ਪਾਲਣਾ ਕਰੋ।
ਜੇ ਲੋੜ ਪਵੇ, ਤਾਂ ਆਪਣਾ ਬਾਊਲ ਪ੍ਰੈਪ ਸ਼ੁਰੂ ਕਰੋ।
ਜੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨੇ ਤੁਹਾਨੂੰ ਬਾਊਲ ਪ੍ਰੈਪ ਕਰਨ ਲਈ ਕਿਹਾ ਹੈ, ਤਾਂ ਤੁਹਾਨੂੰ ਸਰਜਰੀ ਤੋਂ 1 ਦਿਨ ਪਹਿਲਾਂ ਇਹ ਸ਼ੁਰੂ ਕਰਨਾ ਹੋਵੇਗਾ। ਉਨ੍ਹਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਜੇ ਲੋੜ ਹੋਵੇ, ਤਾਂ 4% CHG ਘੋਲ ਵਾਲੇ ਐਂਟੀਸੈਪਟਿਕ ਸਕਿਨ ਕਲੀਨਜ਼ਰ (ਜਿਵੇਂ ਕਿ ਹਿਬਿਕਲੇਨਸ) ਨਾਲ ਸ਼ਾਵਰ ਕਰੋ
ਜੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨੇ ਤੁਹਾਨੂੰ ਆਪਣੀ ਸਰਜਰੀ ਤੋਂ ਪਹਿਲਾਂ 4% CHG ਘੋਲ ਵਾਲੇ ਐਂਟੀਸੈਪਟਿਕ ਸਕਿਨ ਕਲੀਨਜ਼ਰ ਨਾਲ ਸ਼ਾਵਰ ਕਰਨ ਲਈ ਕਿਹਾ ਹੈ, ਤਾਂ ਸਰਜਰੀ ਤੋਂ ਇੱਕ ਰਾਤ ਪਹਿਲਾਂ ਅਤੇ ਸਰਜਰੀ ਵਾਲੀ ਸਵੇਰ ਇਸ ਨਾਲ ਸ਼ਾਵਰ ਕਰੋ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰੋ।
- ਆਪਣੇ ਆਮ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਆਪਣੇ ਵਾਲਾਂ ਨੂੰ ਧੋਵੋ। ਆਪਣੇ ਸਿਰ ਨੂੰ ਚੰਗੀ ਤਰ੍ਹਾਂ ਗਿੱਲਾ ਕਰੋ।
- ਆਪਣੇ ਆਮ ਸਾਬਣ ਨਾਲ ਆਪਣਾ ਚਿਹਰਾ ਅਤੇ ਜਣਨ ਅੰਗਾਂ (ਚੱਡਿਆਂ) ਵਾਲੇ ਹਿੱਸੇ ਨੂੰ ਧੋਵੋ। ਆਪਣੇ ਸਰੀਰ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਾ ਕਰੋ।
- 4% CHG ਘੋਲ ਦੀ ਬੋਤਲ ਖੋਲ੍ਹੋ। ਕੁਝ ਆਪਣੇ ਹੱਥ ਜਾਂ ਸਾਫ਼ ਧੋਣ ਵਾਲੇ ਕੱਪੜੇ ਵਿੱਚ ਪਾਓ।
- ਸ਼ਾਵਰ ਦੇ ਪਾਣੀ ਦੀ ਧਾਰ ਤੋਂ ਥੋੜ੍ਹਾ ਦੂਰ ਹੋ ਜਾਓ। 4% CHG ਘੋਲ ਨੂੰ ਆਪਣੀ ਗਰਦਨ ਤੋਂ ਪੈਰਾਂ ਤੱਕ ਆਪਣੇ ਸਰੀਰ ਉੱਤੇ ਹੌਲੀ-ਹੌਲੀ ਰਗੜੋ। ਇਸ ਨੂੰ ਆਪਣੇ ਚਿਹਰੇ ਜਾਂ ਜਣਨ (ਗੁਪਤ) ਅੰਗਾਂ ’ਤੇ ਨਾ ਲਗਾਓ।
- 4% CHG ਘੋਲ ਨੂੰ ਧੋ ਕੇ ਹਟਾਉਣ ਲਈ ਸ਼ਾਵਰ ਦੇ ਪਾਣੀ ਵਿੱਚ ਵਾਪਸ ਜਾਓ। ਕੋਸੇ ਪਾਣੀ ਦੀ ਵਰਤੋਂ ਕਰੋ।
- ਆਪਣੇ ਆਪ ਨੂੰ ਸਾਫ਼ ਤੌਲੀਏ ਨਾਲ ਸੁਕਾਓ।
ਆਪਣੇ ਸ਼ਾਵਰ ਤੋਂ ਬਾਅਦ ਕੋਈ ਵੀ ਲੋਸ਼ਨ, ਕਰੀਮ, ਡੀਓਡੋਰੈਂਟ, ਮੇਕਅੱਪ, ਪਾਊਡਰ, ਅਤਰ ਜਾਂ ਕੋਲੋਨ ਨਾ ਲਗਾਓ।
ਖਾਣ ਲਈ ਹਦਾਇਤਾਂ
ਆਪਣੀ ਸਰਜਰੀ ਜਾਂ ਪ੍ਰਕਿਰਿਆ ਤੋਂ ਇੱਕ ਰਾਤ ਪਹਿਲਾਂ ਅੱਧੀ ਰਾਤ (12 ਵਜੇ) ਖਾਣਾ ਬੰਦ ਕਰ ਦਿਓ। ਇਸ ਵਿੱਚ ਹਾਰਡ ਕੈਂਡੀ ਅਤੇ ਗੱਮ ਸ਼ਾਮਲ ਹਨ।
ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨੇ ਤੁਹਾਨੂੰ ਇਨ੍ਹਾਂ ਨੂੰ ਖਾਣਾ ਕਦੋਂ ਬੰਦ ਕਰਨਾ ਹੈ ਇਸ ਬਾਰੇ ਵੱਖ-ਵੱਖ ਹਦਾਇਤਾਂ ਦਿੱਤੀਆਂ ਹੋ ਸਕਦੀਆਂ ਹਨ। ਜੇਕਰ ਅਜਿਹਾ ਹੈ, ਤਾਂ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਕੁਝ ਲੋਕਾਂ ਨੂੰ ਆਪਣੀ ਸਰਜਰੀ ਜਾਂ ਪ੍ਰਕਿਰਿਆ ਤੋਂ ਪਹਿਲਾਂ ਜ਼ਿਆਦਾ ਸਮੇਂ ਲਈ ਵਰਤ ਰੱਖਣ (ਖਾਣ ਦੀ ਬਜਾਏ) ਦੀ ਲੋੜ ਹੁੰਦੀ ਹੈ।
ਤੁਹਾਡੀ ਸਰਜਰੀ ਵਾਲਾ ਦਿਨ
ਖਾਣ-ਪੀਣ ਬਾਰੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਦਿੱਤੀ ਹਰ ਖ਼ਾਸ ਹਦਾਇਤਾਂ ਦੀ ਪਾਲਣਾ ਕਰੋ।
ਤਰਲ ਪੀਣ ਲਈ ਨਿਰਦੇਸ਼
ਅੱਧੀ ਰਾਤ (ਤੜਕੇ 12 ਵਜੇ) ਅਤੇ ਤੁਹਾਡੇ ਪਹੁੰਚਣ ਦੇ ਸਮੇਂ ਤੋਂ 2 ਘੰਟੇ ਪਹਿਲਾਂ, ਹੇਠਾਂ ਦਿੱਤੀ ਸੂਚੀ ਵਿੱਚ ਸਿਰਫ਼ ਤਰਲ ਪਦਾਰਥ ਹੀ ਪੀਓ। ਹੋਰ ਕੁਝ ਨਾ ਖਾਓ ਨਾ ਪੀਓ। ਆਪਣੇ ਪਹੁੰਚਣ ਦੇ ਸਮੇਂ ਤੋਂ 2 ਘੰਟੇ ਪਹਿਲਾਂ ਤਰਲ ਪੀਣਾ ਬੰਦ ਕਰ ਦਿਓ।
- ਪਾਣੀ।
- ਸੇਬ ਦਾ ਸਾਫ਼ ਜੂਸ, ਅੰਗੂਰ ਦਾ ਸਾਫ਼ ਜੂਸ, ਜਾਂ ਕਰੈਨਬੇਰੀ ਦਾ ਸਾਫ਼ ਜੂਸ।
- ਗੇਟੋਰੇਡ ਜਾਂ ਪਾਵਰੇਡ।
-
ਬਲੈਕ ਕੌਫੀ ਜਾਂ ਸਾਦੀ ਚਾਹ। ਖੰਡ ਸ਼ਾਮਿਲ ਕਰਨਾ ਠੀਕ ਹੈ। ਹੋਰ ਕੁਝ ਨਾ ਸ਼ਾਮਲ ਕਰੋ।
- ਕਿਸੇ ਵੀ ਕਿਸਮ ਦੇ ਦੁੱਧ ਜਾਂ ਕਰੀਮ ਦੀ ਕਿਸੇ ਵੀ ਮਾਤਰਾ ਨੂੰ ਨਾ ਪਾਓ। ਇਸ ਵਿੱਚ ਪੌਦਿਆਂ ਉੱਪਰ ਅਧਾਰਤ ਦੁੱਧ ਅਤੇ ਕਰੀਮ ਸ਼ਾਮਲ ਹਨ।
- ਸੁਆਦ ਵਾਲਾ ਸ਼ਰਬਤ ਨਾ ਪਾਓ।
ਜੇਕਰ ਤੁਹਾਨੂੰ ਸ਼ੂਗਰ ਹੈ, ਤਾਂ ਆਪਣੇ ਪੀਣ ਵਾਲੇ ਪਦਾਰਥਾਂ ਵਿਚਲੀ ਖੰਡ ਦੀ ਮਾਤਰਾ ਵੱਲ ਧਿਆਨ ਦਿਓ। ਜੇਕਰ ਤੁਸੀਂ ਇਹਨਾਂ ਪੀਣ ਵਾਲੇ ਪਦਾਰਥਾਂ ਵਿੱਚ ਸ਼ੂਗਰ-ਮੁਕਤ, ਘੱਟ ਸ਼ੂਗਰ ਵਾਲੇ ਜਾਂ ਬਿਨਾਂ ਵਾਧੂ ਸ਼ੂਗਰ ਵਾਲੇ ਵਿਕਲਪ ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਰੱਖਣਾ ਆਸਾਨ ਹੁੰਦਾ ਹੈ।
ਸਰਜਰੀ ਜਾਂ ਪ੍ਰਕਿਰਿਆ ਤੋਂ ਪਹਿਲਾਂ ਸਰੀਰ ਵਿੱਚ ਪਾਣੀ ਦੀ ਮਾਤਰਾ ਠੀਕ ਰੱਖਣਾ ਜ਼ਰੂਰੀ ਹੈ, ਇਸ ਲਈ ਜੇ ਤੁਹਾਨੂੰ ਪਿਆਸ ਲੱਗੇ, ਤਾਂ ਤਰਲ ਪਦਾਰਥ ਪੀਓ। ਲੋੜ ਤੋਂ ਵੱਧ ਤਰਲ ਨਾ ਪੀਓ। ਤੁਹਾਡੀ ਸਰਜਰੀ ਜਾਂ ਪ੍ਰਕਿਰਿਆ ਦੌਰਾਨ ਤੁਹਾਨੂੰ ਨਾੜੀ ਰਾਹੀਂ (IV) ਤਰਲ ਪਦਾਰਥ ਦਿੱਤੇ ਜਾਣਗੇ।
ਤੁਹਾਡੇ ਪਹੁੰਚਣ ਦੇ ਸਮੇਂ ਤੋਂ 2 ਘੰਟੇ ਪਹਿਲਾਂ ਤਰਲ ਪੀਣਾ ਬੰਦ ਕਰੋ। ਇਸ ਵਿੱਚ ਪਾਣੀ ਵੀ ਸ਼ਾਮਲ ਹੈ।
ਤੁਹਾਨੂੰ ਸ਼ਰਾਬ ਪੀਣੀ ਕਦੋਂ ਬੰਦ ਕਰਨੀ ਹੈ, ਇਸ ਬਾਰੇ ਸਿਹਤ ਸੰਭਾਲ ਪ੍ਰਦਾਤਾ ਨੇ ਤੁਹਾਨੂੰ ਵੱਖ-ਵੱਖ ਹਦਾਇਤਾਂ ਦਿੱਤੀਆਂ ਹੋ ਸਕਦੀਆਂ ਹਨ। ਜੇਕਰ ਅਜਿਹਾ ਹੈ, ਤਾਂ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
ਆਪਣੀਆਂ ਦਵਾਈਆਂ ਦਿੱਤੀਆਂ ਹਦਾਇਤਾਂ ਅਨੁਸਾਰ ਲਵੋ।
ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨੇ ਸ਼ਾਇਦ ਤੁਹਾਨੂੰ ਦੱਸਿਆ ਹੋਵੇ ਕਿ ਤੁਸੀਂ ਆਪਣੀ ਸਰਜਰੀ ਵਾਲੀ ਸਵੇਰ ਨੂੰ ਕਿਹੜੀ ਦਵਾਈ ਲੈਣੀ ਹੈ। ਸਿਰਫ਼ ਉਹੀ ਦਵਾਈਆਂ ਪਾਣੀ ਦੇ ਇੱਕ-ਦੋ ਘੁੱਟ ਨਾਲ ਲਵੋ।
ਜੇ ਲੋੜ ਹੋਵੇ, ਤਾਂ 4% CHG ਘੋਲ ਵਾਲੇ ਐਂਟੀਸੈਪਟਿਕ ਸਕਿਨ ਕਲੀਨਜ਼ਰ (ਜਿਵੇਂ ਕਿ ਹਿਬਿਕਲੇਨਸ) ਨਾਲ ਸ਼ਾਵਰ ਕਰੋ
ਜੇ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨੇ ਤੁਹਾਨੂੰ 4% CHG ਘੋਲ ਵਾਲੇ ਐਂਟੀਸੈਪਟਿਕ ਸਕਿਨ ਕਲੀਨਜ਼ਰ ਨਾਲ ਸ਼ਾਵਰ ਕਰਨ ਲਈ ਕਿਹਾ ਹੈ, ਤਾਂ ਹਸਪਤਾਲ ਜਾਣ ਤੋਂ ਪਹਿਲਾਂ ਇਸ ਨਾਲ ਸ਼ਾਵਰ ਕਰੋ। ਇਸ ਦੀ ਵਰਤੋਂ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਪਿਛਲੀ ਰਾਤ ਕੀਤੀ ਸੀ
ਕੀ ਲਿਆਉਣਾ ਹੈ
- ਤੁਸੀਂ ਜੋ ਵੀ ਦਵਾਈਆਂ ਲੈ ਰਹੇ ਹੋ, ਉਨ੍ਹਾਂ ਸਾਰੀਆਂ ਦੀ ਇਕ ਸੂਚੀ ਜਿਸ ਵਿੱਚ ਡਾਕਟਰ ਦੀ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ, ਬਿਨਾਂ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ (ਓਵਰ-ਦੀ-ਕਾਊਂਟਰ ਦਵਾਈਆਂ), ਪੈਚ ਅਤੇ ਕ੍ਰੀਮਾਂ ਸ਼ਾਮਲ ਹਨ।
- ਸਲੀਪ ਐਪਨੀਆ ਲਈ ਤੁਹਾਡਾ ਸਾਹ ਲੈਣ ਵਾਲਾ ਯੰਤਰ (ਜਿਵੇਂ ਕਿ ਤੁਹਾਡਾ CPAP ਯੰਤਰ), ਜੇਕਰ ਤੁਹਾਡੇ ਕੋਲ ਹੈ।
- ਜੇ ਤੁਸੀਂ ਹੈਲਥ ਕੇਅਰ ਪ੍ਰੌਕਸੀ ਫਾਰਮ ਜਾਂ ਆਪਣੀ ਸਿਹਤ ਸੰਭਾਲ ਸੰਬੰਧੀ ਹੋਰ ਅਗਾਊਂ ਨਿਰਦੇਸ਼ ਭਰੇ ਹੋਏ ਹਨ, ਤਾਂ ਉਨ੍ਹਾਂ ਦੀਆਂ ਕਾਪੀਆਂ ਆਪਣੇ ਨਾਲ ਲਿਆਓ।
- ਆਪਣਾ ਮੋਬਾਈਲ ਫੋਨ ਅਤੇ ਚਾਰਜਰ।
- ਜੇ ਤੁਹਾਡੇ ਕੋਲ ਹੋਵੇ, ਤਾਂ ਆਪਣੀਆਂ ਨਿੱਜੀ ਚੀਜ਼ਾਂ (ਜਿਵੇਂ ਐਨਕ, ਸੁਣਨ ਦੀ ਮਸ਼ੀਨ, ਨਕਲੀ ਦੰਦ, ਪ੍ਰੋਸਥੈਟਿਕ ਯੰਤਰ, ਵਿਗ ਅਤੇ ਧਾਰਮਿਕ ਵਸਤੂਆਂ) ਰੱਖਣ ਲਈ ਇੱਕ ਡੱਬਾ ਜਾਂ ਕੇਸ ਨਾਲ ਲਿਆਓ।
ਯਾਦ ਰੱਖਣ ਯੋਗ ਗੱਲਾਂ
- ਜੇਕਰ ਤੁਸੀਂ ਕਾਂਟੈਕਟ ਲੈਂਸ ਪਹਿਨਦੇ ਹੋ, ਤਾਂ ਇਸਦੀ ਬਜਾਏ ਆਪਣੇ ਐਨਕਾਂ ਲਗਾਓ। ਸਰਜਰੀ ਦੌਰਾਨ ਕਾਂਟੈਕਟ ਲੈਂਸ ਪਹਿਨਣ ਨਾਲ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।
- ਕੋਈ ਵੀ ਧਾਤੂ ਦੀ ਚੀਜ਼ ਨਾ ਪਹਿਨੋ। ਸਾਰੇ ਗਹਿਣੇ ਉਤਾਰ ਦਿਓ, ਇਸ ਵਿੱਚ ਕੰਨਾਂ, ਨੱਕ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਪਹਿਨੀਆਂ ਸਾਰੀਆਂ ਪੀਅਰਸਿੰਗਾਂ ਵੀ ਸ਼ਾਮਲ ਹਨ। ਤੁਹਾਡੀ ਸਰਜਰੀ ਦੌਰਾਨ ਵਰਤੇ ਗਏ ਔਜ਼ਾਰ ਧਾਤ ਨੂੰ ਛੂਹਣ ’ਤੇ ਜਲਣ ਦਾ ਕਾਰਨ ਬਣ ਸਕਦੇ ਹਨ।
- ਕੋਈ ਵੀ ਲੋਸ਼ਨ, ਕਰੀਮ, ਡੀਓਡੋਰੈਂਟ, ਮੇਕਅਪ, ਪਾਊਡਰ, ਪਰਫਿਊਮ, ਜਾਂ ਕੋਲੋਨ ਨਾ ਲਗਾਓ।
- ਘਰ ਵਿੱਚ ਕੀਮਤੀ ਚੀਜ਼ਾਂ ਛੱਡ ਦਿਓ।
- ਜੇਕਰ ਤੁਹਾਨੂੰ ਮਾਹਵਾਰੀ ਆ ਰਹੀ ਹੈ (ਮਹੀਨਾਵਾਰ ਪੀਰੀਅਡ ਆ ਰਿਹਾ ਹੈ), ਤਾਂ ਟੈਂਪੋਨ ਦੀ ਬਜਾਏ ਸੈਨੇਟਰੀ ਪੈਡ ਦੀ ਵਰਤੋਂ ਕਰੋ। ਜੇ ਲੋੜ ਪਈ, ਤਾਂ ਤੁਹਾਨੂੰ ਡਿਸਪੋਜ਼ੇਬਲ (ਇੱਕ ਵਾਰ ਵਰਤ ਕੇ ਸੁੱਟਿਆ ਜਾਣ ਵਾਲਾ) ਅੰਡਰਵੀਅਰ ਅਤੇ ਇੱਕ ਪੈਡ ਦਿੱਤਾ ਜਾਵੇਗਾ।
ਸਰਜਰੀ ਲਈ ਤਿਆਰੀ ਕਰਨੀ
- ਜਦੋਂ ਸਰਜਰੀ ਲਈ ਕੱਪੜੇ ਬਦਲਣ ਦਾ ਸਮਾਂ ਆਵੇਗਾ, ਤਾਂ ਤੁਹਾਨੂੰ ਪਹਿਨਣ ਲਈ ਹਸਪਤਾਲ ਦਾ ਇੱਕ ਗਾਊਨ, ਚੋਗਾ ਅਤੇ ਨਾ ਫਿਸਲਣ ਵਾਲੀਆਂ ਜੁਰਾਬਾਂ ਦਿੱਤੀਆਂ ਜਾਣਗੀਆਂ।
- ਤੁਹਾਡੀ ਸਰਜਰੀ ਸ਼ੁਰੂ ਹੋਣ ਦਾ ਸਹੀ ਸਮਾਂ ਤੁਹਾਡੇ ਤੋਂ ਪਹਿਲਾਂ ਨਿਯਤ ਕੀਤੀ ਗਈ ਸਰਜਰੀ ਦੇ ਸਮੇਂ ’ਤੇ ਨਿਰਭਰ ਕਰ ਸਕਦਾ ਹੈ। ਜੇ ਕਿਸੇ ਕਾਰਨ ਕਰਕੇ ਦੇਰੀ ਹੁੰਦੀ ਹੈ, ਤਾਂ ਤੁਹਾਡੀ ਨਰਸ ਤੁਹਾਨੂੰ ਇਸ ਬਾਰੇ ਦੱਸੇਗੀ।
- ਓਪਰੇਸ਼ਨ ਥੀਏਟਰ ਵਿੱਚ ਲਿਜਾਣ ਤੋਂ ਪਹਿਲਾਂ, ਤੁਹਾਨੂੰ ਆਪਣੀ ਸੁਣਨ ਦੀ ਮਸ਼ੀਨ, ਨਕਲੀ ਦੰਦ, ਪ੍ਰੋਸਥੈਟਿਕ ਯੰਤਰ, ਵਿਗ ਅਤੇ ਧਾਰਮਿਕ ਵਸਤੂਆਂ ਉਤਾਰਣੀਆਂ ਪੈਣਗੀਆਂ।
ਤੁਹਾਨੂੰ ਮਿਲਣ ਆਉਣ ਵਾਲੇ ਲੋਕ (ਵਿਜ਼ਿਟਰ)
We sometimes update our visitor policy to keep our patients and staff safe and healthy. Go to www.msk.org/visit for the most up-to-date information.
ਜ਼ਰੂਰੀ ਫ਼ੋਨ ਨੰਬਰ
ਅਨੱਸਥੀਜ਼ੀਆ
212-639-6840
ਇਸ ਨੰਬਰ ’ਤੇ ਫੋਨ ਕਰੋ ਜੇਕਰ ਅਨੱਸਥੀਜ਼ੀਆ (ਸਰਜਰੀ ਦੌਰਾਨ ਤੁਹਾਨੂੰ ਬੇਹੋਸ਼ ਰੱਖਣ ਲਈ ਦਿੱਤੀ ਜਾਣ ਵਾਲੀ ਦਵਾਈ) ਬਾਰੇ ਤੁਹਾਡੇ ਕੁਝ ਸਵਾਲ ਹਨ।
ਬੌਬਸਟ ਇੰਟਰਨੈਸ਼ਨਲ ਸੈਂਟਰ
888-675-7722
MSK ਦੁਨੀਆ ਭਰ ਤੋਂ ਆਉਣ ਵਾਲੇ ਮਰੀਜ਼ਾਂ ਦਾ ਸਵਾਗਤ ਕਰਦਾ ਹੈ। ਜੇ ਤੁਸੀਂ ਅੰਤਰਰਾਸ਼ਟਰੀ ਮਰੀਜ਼ ਹੋ, ਤਾਂ ਆਪਣੀ ਦੇਖਭਾਲ ਅਤੇ ਇਲਾਜ ਦੀਆਂ ਵਿਵਸਥਾਵਾਂ ਕਰਨ ਲਈ ਮਦਦ ਲੈਣ ਵਾਸਤੇ ਫੋਨ ਕਰੋ।
ਮਰੀਜ਼ ਬਿਲਿੰਗ
646-227-3378
ਇਸ ਨੰਬਰ ’ਤੇ ਫੋਨ ਕਰੋ ਜੇਕਰ ਤੁਹਾਡੀ ਇੰਸ਼ੋਰੈਂਸ ਕੰਪਨੀ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣ ਬਾਰੇ ਤੁਹਾਡੇ ਕੁਝ ਸਵਾਲ ਹਨ। ਇਸ ਨੂੰ ਪ੍ਰੀ-ਅਪਰੂਵਲ (ਪਹਿਲਾਂ ਤੋਂ ਮਨਜ਼ੂਰੀ) ਵੀ ਕਿਹਾ ਜਾਂਦਾ ਹੈ।
ਮਰੀਜ਼ ਪ੍ਰਤੀਨਿਧੀ ਦਫ਼ਤਰ
212-639-7202
ਇਸ ਨੰਬਰ ’ਤੇ ਫੋਨ ਕਰੋ ਜੇਕਰ ਹੈਲਥ ਕੇਅਰ ਪ੍ਰਾਕਸੀ ਫਾਰਮ ਬਾਰੇ ਤੁਹਾਡੇ ਕੁਝ ਸਵਾਲ ਹਨ ਜਾਂ ਤੁਹਾਨੂੰ ਤੁਹਾਡੀ ਦੇਖਭਾਲ ਸੰਬੰਧੀ ਕੋਈ ਚਿੰਤਾ ਹੈ।
ਪ੍ਰਾਈਵੇਟ ਡਿਊਟੀ ਨਰਸਾਂ ਅਤੇ ਸਹਾਇਕ
646-357-9272
ਤੁਸੀਂ ਹਸਪਤਾਲ ਵਿੱਚ ਅਤੇ ਘਰ ਵਿੱਚ ਆਪਣੀ ਦੇਖਭਾਲ ਲਈ ਪ੍ਰਾਈਵੇਟ ਨਰਸ ਜਾਂ ਸਹਾਇਕ ਦੀ ਸੇਵਾ ਲਈ ਬੇਨਤੀ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ।
Learn about our Health Information Policy.