ਵਿਅਕਤੀਗਤ ਅਤੇ ਪਰਿਵਾਰਾਂ ਵਾਸਤੇ ਕੈਂਸਰ ਮਾਨਸਿਕ ਸਿਹਤ ਸਲਾਹ-ਮਸ਼ਵਰਾ

ਤਸਵੀਰ: ਵਿਲੀਅਮ ਬਰੇਟਬਾਰਟ

ਮਨੋਚਿਕਿਤਸਾ ਦੇ ਚੇਅਰਮੈਨ, ਵਿਲੀਅਮ ਬ੍ਰੀਟਬਾਰਟ (ਖੱਬੇ), ਅਤੇ ਸਾਡੇ ਸਲਾਹ-ਮਸ਼ਵਰਾ ਕੇਂਦਰ ਦੇ ਹੋਰ ਮਾਹਰ ਕੈਂਸਰ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਦੌਰਾਨ ਪੈਦਾ ਹੋਣ ਵਾਲੇ ਭਾਵਨਾਤਮਕ ਮੁੱਦਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਹਨ।

ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਕੈਂਸਰ ਦੀ ਤਸ਼ਖੀਸ ਅਤੇ ਇਲਾਜ ਪ੍ਰਤੀ ਕਈ ਤਰੀਕਿਆਂ ਨਾਲ ਪ੍ਰਤੀਕਿਰਿਆ ਦਿੰਦੇ ਹਨ ਜੋ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਕਿਸੇ ਗੰਭੀਰ ਬਿਮਾਰੀ ਤੋਂ ਪ੍ਰਭਾਵਿਤ ਹੋਣ ’ਤੇ ਚਿੰਤਤ, ਉਦਾਸ, ਗੁੱਸੇ, ਚਿੰਤਾਗ੍ਰਸਤ, ਜਾਂ ਅਲੱਗ-ਥਲੱਗ ਮਹਿਸੂਸ ਕਰਨਾ ਆਮ ਗੱਲ ਹੈ। ਤੁਹਾਡੇ ਵਿੱਚ ਹਾਨੀ ਦੇ ਅਹਿਸਾਸ ਵੀ ਹੋ ਸਕਦੇ ਹਨ – ਤੁਹਾਡੀ ਸਿਹਤ ਜਾਂ ਤੁਹਾਡੇ ਜੀਵਨ ਵਿੱਚ ਕੰਟਰੋਲ ਦੇ।

ਕੈਂਸਰ ਨਾਲ ਸਬੰਧਿਤ ਭਾਵਨਾਵਾਂ ਅਤੇ ਮਾਨਸਿਕ ਸਿਹਤ ਦੀਆਂ ਚਿੰਤਾਵਾਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਅਤੇ ਇੱਕ ਦਿਨ ਤੋਂ ਦੂਜੇ ਦਿਨ ਤੱਕ ਵੱਖ-ਵੱਖ ਹੋ ਸਕਦੀਆਂ ਹਨ। ਮੈਮੋਰੀਅਲ ਸਲੋਅਨ ਕੇਟਰਿੰਗ ਵਿਖੇ, ਅਸੀਂ ਉਹਨਾਂ ਭਾਵਨਾਵਾਂ ਦੀ ਲੜੀ ਨਾਲ ਸਿੱਝਣ ਵਿੱਚ ਤੁਹਾਡੀ ਮਦਦ ਕਰਨ ਲਈ ਸਲਾਹ-ਮਸ਼ਵਰਾ ਸੇਵਾਵਾਂ ਪ੍ਰਦਾਨ ਕਰਾਉਂਦੇ ਹਾਂ ਜਿੰਨ੍ਹਾਂ ਦਾ ਤੁਹਾਨੂੰ, ਅਤੇ ਤੁਹਾਡੇ ਨਜ਼ਦੀਕੀ ਲੋਕਾਂ ਨੂੰ ਤਜ਼ਰਬਾ ਹੋ ਸਕਦਾ ਹੈ।

ਵਿਅਕਤੀਗਤ, ਜੋੜੇ, ਅਤੇ ਪਰਿਵਾਰਕ ਮਾਨਸਿਕ ਸਿਹਤ ਸਲਾਹ-ਮਸ਼ਵਰਾ

ਮੈਮੋਰੀਅਲ ਸਲੋਨ ਕੇਟਰਿੰਗ ਦੇ ਸਲਾਹ-ਮਸ਼ਵਰਾ ਕੇਂਦਰ ਵਿਖੇ ਮਨੋਚਿਕਿਤਸਕ ਅਤੇ ਮਨੋਵਿਗਿਆਨੀ ਤੁਹਾਡੀਆਂ ਵਿਸ਼ੇਸ਼ ਮਾਨਸਿਕ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਢਾਂਚਾਗਤ ਸੈਸ਼ਨਾਂ ਵਿੱਚ ਤਜਰਬੇਕਾਰ ਹਨ। ਅਸੀਂ ਉਹਨਾਂ ਲੋਕਾਂ ਵਾਸਤੇ ਗਰੁੱਪ ਸ਼ੈਸ਼ਨਾਂ ਦੀ ਪੇਸ਼ਕਸ਼ ਕਰਨ ਤੋਂ ਇਲਾਵਾ, ਵਿਅਕਤੀ ਵਿਸ਼ੇਸ਼ਾਂ ਅਤੇ ਪਰਿਵਾਰਾਂ ਨਾਲ ਕੰਮ ਕਰਦੇ ਹਾਂ ਜਿੰਨ੍ਹਾਂ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਹੋਰਨਾਂ ਨਾਲ ਅੰਤਰਕਿਰਿਆ ਕਰਨ ਤੋਂ ਲਾਭ ਹੋ ਸਕਦਾ ਹੈ।

ਸਾਡੇ ਵਿਸ਼ੇਸ਼ ਕਲੀਨਿਕਾਂ ਵਿੱਚ ਸਾਡੇ ਮਾਨਸਿਕ ਸਿਹਤ ਸਲਾਹਕਾਰ ਕਵਰ ਕੀਤੇ ਵਿਸ਼ਿਆਂ ਵਿੱਚ ਸ਼ਾਮਲ ਹਨ:

  • ਪਾਲਣ-ਪੋਸ਼ਣ ਮਾਰਗ ਦਰਸ਼ਨ
  • ਮਰਦਾਂ ਅਤੇ ਔਰਤਾਂ ਵਾਸਤੇ ਜਿਨਸੀ ਸਿਹਤ ਇਲਾਜ
  • ਦੇਖਭਾਲ ਕਰਨ ਵਾਲਿਆਂ ਅਤੇ ਪਰਿਵਾਰਾਂ ਵਾਸਤੇ ਮਦਦ
  • ਸੋਗ ਸਹਾਇਤਾ

ਇਕੱਲੇ-ਨਾਲ-ਇਕੱਲੇ ਦੇ ਸੈਸ਼ਨਾਂ ਵਿੱਚ, ਸਾਡੇ ਮਾਹਰ ਬਹੁਤ ਸਾਰੇ ਮੁੱਦਿਆਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਕੈਂਸਰ ਅਤੇ ਇਲਾਜਾਂ ਦੀਆਂ ਮਨੋ-ਚਿਕਿਤਸਕ ਉਲਝਣਾਂ ਦੀ ਪਛਾਣ ਕਰਨਾ ਅਤੇ ਇਹਨਾਂ ਦਾ ਇਲਾਜ ਕਰਨਾ
  • ਕਸ਼ਟ ਨੂੰ ਘੱਟ ਕਰਨਾ ਅਤੇ ਅਣਚਾਹੇ ਅਸਰਾਂ ਨਾਲ ਸਿੱਝਣਾ, ਜਿਵੇਂ ਕਿ ਉਨੀਂਦਰਾ, ਥਕਾਵਟ, ਅਤੇ ਦਰਦ
  • ਮਨੋ-ਚਿਕਿਤਸਕ ਦਵਾਈ ਚਿਕਿਤਸਾਵਾਂ ਦਾ ਪ੍ਰਬੰਧਨ ਕਰਨਾ
  • ਬੌਧਿਕ ਵਿਵਹਾਰਕ ਚਿਕਿਤਸਾ ਰਾਹੀਂ ਆਪਣੇ ਆਪ ਨੂੰ ਅਤੇ ਤੁਹਾਡੀਆਂ ਪ੍ਰਤੀਕਿਰਿਆਵਾਂ ਨੂੰ ਬੇਹਤਰ ਤਰੀਕੇ ਨਾਲ ਸਮਝਣਾ

ਕੁਝ ਮਾਮਲਿਆਂ ਵਿੱਚ, ਸਾਡੇ ਮਨੋਚਿਕਿਤਸਕ ਅਤੇ ਮਨੋਵਿਗਿਆਨਕ ਲੰਬੀ-ਮਿਆਦ ਦੀ ਸਲਾਹ-ਮਸ਼ਵਰੇ ਵਾਸਤੇ ਲੋਕਾਂ ਨੂੰ ਮੈਮੋਰੀਅਲ ਸਲੋਅਨ ਕੇਟਰਿੰਗ ਤੋਂ ਬਾਹਰ ਮਾਨਸਿਕ ਸਿਹਤ ਮਾਹਰਾਂ ਕੋਲ ਭੇਜਦੇ ਹਨ। ਉਹ ਲੋਕਾਂ ਨੂੰ ਦਰਦ, ਤਣਾਅ ਅਤੇ ਸਬੰਧਿਤ ਸ਼ੰਕਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸਾਡੀ ਦਰਦ ਅਤੇ ਪੈਲੀਏਟਿਵ ਕੇਅਰ ਸਰਵਿਸ ਅਤੇ ਇੰਟੀਗ੍ਰੇਟਿਵ ਮੈਡੀਸਨ ਸਰਵਿਸ ਨਾਲ ਵੀ ਨੇੜਿਓਂ ਕੰਮ ਕਰਦੇ ਹਨ।

ਸਾਡੇ ਸਲਾਹ-ਮਸ਼ਵਰਾ ਕੇਂਦਰ ਵਿਖੇ ਮਾਹਰ ਸਾਰੇ ਕੈਂਸਰ ਦੇ ਮਰੀਜ਼ਾਂ ਦਾ ਸਵਾਗਤ ਕਰਦੇ ਹਨ, ਚਾਹੇ ਤੁਸੀਂ ਮੈਮੋਰੀਅਲ ਸਲੋਆਨ ਕੇਟਰਿੰਗ ਵਿਖੇ ਸੰਭਾਲ ਪ੍ਰਾਪਤ ਕਰ ਰਹੇ ਹੋਵੋਂ ਜਾਂ ਕਿਸੇ ਹੋਰ ਸੰਸਥਾ ਵਿਖੇ।

ਵਧੇਰੇ ਜਾਣਕਾਰੀ ਵਾਸਤੇ, ਜਾਂ ਮੁਲਾਕਾਤ ਕਰਨ ਲਈ, ਕਿਰਪਾ ਕਰਕੇ ਮੈਮੋਰੀਅਲ ਸਲੋਨ ਕੇਟਰਿੰਗ ਕਾਊਂਸਲਿੰਗ ਸੈਂਟਰ ਨੂੰ 646-888-0200 ’ਤੇ ਕਾਲ ਕਰੋ।

ਟੈਲੀਮੈਡੀਸਨ ਲਈ ਤੈਅ-ਮੁਲਾਕਾਤਾਂ

ਅਸੀਂ ਜਾਣਦੇ ਹਾਂ ਕਿ ਆਰਾਮ ਕਰਨਾ ਠੀਕ ਹੋਣ ਦੇ ਅਮਲ ਦਾ ਇੱਕ ਅਹਿਮ ਭਾਗ ਹੈ, ਅਤੇ ਇਹ ਕਿ ਮਿਲਣ ਦੇ ਇਕਰਾਰਾਂ ’ਤੇ ਆਉਣ-ਜਾਣ ਵਾਸਤੇ ਯਾਤਰਾ ਕਰਨ ਨੂੰ ਬਹੁਤ ਸਾਰਾ ਸਮਾਂ ਅਤੇ ਊਰਜਾ ਲੱਗ ਸਕਦੀ ਹੈ। ਕੁਝ ਕੁ ਮਨੋਚਿਕਿਤਸਾ ਫੇਰੀਆਂ ਵਾਸਤੇ, ਹੋ ਸਕਦਾ ਹੈ ਤੁਸੀਂ ਸਾਡੇ ਟੈਲੀਮੈਡੀਸਨ ਪ੍ਰੋਗਰਾਮ ਰਾਹੀਂ ਆਪਣੀ MSK ਸੰਭਾਲ ਟੀਮ ਨੂੰ ਮਿਲਣ ਦੇ ਯੋਗ ਹੋਵੋਂ। ਜੇ ਅਸੀਂ ਨਿਰਣਾ ਕਰਦੇ ਹਾਂ ਕਿ ਟੈਲੀਮੈਡੀਸਨ ਤੁਹਾਡੇ ਵਾਸਤੇ ਉਚਿਤ ਹੋਵੇਗੀ, ਤਾਂ ਤੁਹਾਡੀ ਸੰਭਾਲ ਟੀਮ ਦਾ ਕੋਈ ਮੈਂਬਰ ਪਹੁੰਚ ਕਰੇਗਾ।

ਟੈਲੀਮੈਡੀਸਨ ਤੁਹਾਡੀ MSK ਸੰਭਾਲ ਟੀਮ ਦੇ ਮੈਂਬਰਾਂ ਨਾਲ ਤੁਹਾਨੂੰ ਜੋੜਨ ਲਈ ਵੀਡੀਓ ਤਕਨਾਲੋਜੀ ਦੀ ਵਰਤੋਂ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸੁਰੱਖਿਅਤ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ ਕਿ ਤੁਹਾਡੀ ਸਾਰੀ ਜਾਣਕਾਰੀ ਗੁਪਤ ਰਹਿੰਦੀ ਹੈ। ਤੁਸੀਂ ਕਈ MSK ਸਥਾਨਾਂ ’ਤੇ ਡੈਸਕਟੌਪ ਕੰਪਿਊਟਰ, ਲੈਪਟੌਪ, ਮੋਬਾਈਲ ਜਾਂ ਟੈਬਲੇਟ ਡਿਵਾਈਸ ਰਾਹੀਂ ਆਹਮਣੇ-ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ ਕਰ ਸਕਦੇ ਹੋ। ਤੁਹਾਡੇ ਮਿਲਣ ਦੇ ਇਕਰਾਰ ਦੌਰਾਨ, ਤੁਹਾਡਾ ਪ੍ਰਦਾਨਕ ਇਹ ਜਾਂਚ ਕਰਨ ਦੇ ਯੋਗ ਹੋਵੇਗਾ ਕਿ ਤੁਹਾਡਾ ਕੀ ਹਾਲ-ਚਾਲ ਹੈ, ਤੁਹਾਡੀਆਂ ਪੈਰਵਾਈ ਲੋੜਾਂ ਦਾ ਮੁਲਾਂਕਣ ਕਰਨ, ਅਤੇ ਤੁਹਾਨੂੰ ਹੋ ਰਹੀਆਂ ਹੋ ਸਕਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਯੋਗ ਹੋਵੇਗਾ। ਤੁਸੀਂ ਆਪਣੇ MSK ਮਾਹਰ ਨੂੰ ਮਿਲਣ ਅਤੇ ਸੁਣਨ ਦੇ ਯੋਗ ਹੋਵੋਂਗੇ, ਅਤੇ ਉਹ ਤੁਹਾਨੂੰ ਦੇਖਣ ਅਤੇ ਸੁਣਨ ਦੇ ਯੋਗ ਹੋਣਗੇ – ਫਰਕ ਕੇਵਲ ਏਨਾ ਹੈ ਕਿ ਤੁਸੀਂ ਇੱਕੋ ਕਮਰੇ ਵਿੱਚ ਨਹੀਂ ਹੋਵੋਂਗੇ।

ਇੱਕ ਆਭਾਸੀ ਮੁਲਾਕਾਤ ਤੁਹਾਡੇ ਸਮੇਂ ਅਤੇ ਤਣਾਅ ਦੀ ਬੱਚਤ ਕਰਦੀ ਹੈ। ਇਹ ਕਿਸੇ ਸੰਕਟਕਾਲੀਨ ਕਮਰੇ ਜਾਂ ਜ਼ਰੂਰੀ ਸੰਭਾਲ ਕੇਂਦਰ ਵਿੱਚ ਕਿਸੇ ਬੇਲੋੜੇ ਗੇੜੇ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ।ਇਸਤੋਂ ਇਲਾਵਾ, ਟੈਲੀਮੈਡੀਸਨ ਮੁਲਾਕਾਤਾਂ ਵਾਸਤੇ ਯਾਤਰਾ ਕਰਕੇ ਮਰੀਜ਼ਾਂ ਅਤੇ ਸੰਭਾਲ ਕਰਤਾਵਾਂ ਦੋਨਾਂ ਵਾਸਤੇ ਹੀ ਖੁੰਝੇ ਹੋਏ ਕੰਮਕਾਜ਼ੀ ਦਿਨਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।

ਸਮਾਜਕ ਕਾਰਜ ਵਿੱਚ ਸਹਾਇਤਾ

ਮੈਮੋਰੀਅਲ ਸਲੋਆਨ ਕੇਟਰਿੰਗ ਵਿਖੇ, ਸਮਾਜ ਸੇਵਕ ਕੈਂਸਰ ਵਾਲੇ ਲੋਕਾਂ, ਅਤੇ ਨਾਲ ਹੀ ਨਾਲ ਦੋਸਤਾਂ, ਪਰਿਵਾਰਾਂ, ਅਤੇ ਸੰਭਾਲ ਕਰਤਾਵਾਂ ਨੂੰ ਭਾਵਨਾਤਮਕ ਸਹਾਇਤਾ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਜ ਸੇਵਕਾਂ ਨੂੰ ਮੈਮੋਰੀਅਲ ਹਸਪਤਾਲ ਦੇ ਹਰੇਕ ਮਰੀਜ਼ ਫਰਸ਼ ’ਤੇ ਨਿਯੁਕਤ ਕੀਤਾ ਜਾਂਦਾ ਹੈ, ਅਤੇ ਸਾਡੀਆਂ ਖੇਤਰੀ ਸਹੂਲਤਾਂ ’ਤੇ ਵੀ ਮੌਜੂਦ ਹੁੰਦੇ ਹਨ. ਸਾਡੇ ਮਾਹਰਾਂ ਨੂੰ ਮਿਲੋ.

ਉਹ ਸਾਡੇ ਬਹੁਤ ਸਾਰੇ ਵਿਅਕਤੀਗਤ ਅਤੇ ਆਨਲਾਈਨ ਸਹਾਇਤਾ ਸਮੂਹ ਚਲਾਉਂਦੇ ਹਨ, ਸਾਡੇ 65+ ਪ੍ਰੋਗਰਾਮ ਦੇ ਪਹਿਲੂਆਂ ਦੀ ਨਿਗਰਾਨੀ ਕਰਦੇ ਹਨ ਜੋ ਸਾਡੇ ਪੁਰਾਣੇ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਦਾ ਤਾਲਮੇਲ ਕਰਦਾ ਹੈ, ਸਾਡੇ ਸੋਗ ਪ੍ਰੋਗਰਾਮ ਦਾ ਪ੍ਰਬੰਧਨ ਕਰਦਾ ਹੈ ਜੋ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੇ ਕੈਂਸਰ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆ ਦਿੱਤਾ ਹੈ, ਅਤੇ ਕੈਂਸਰ ਤੋਂ ਬਾਅਦ ਜੀਵਨ ਲਈ ਸਾਡੇ ਸਰੋਤਾਂ ਦੁਆਰਾ ਵਾਪਰਨ ਵਾਲੀਆਂ ਸਰਵਾਈਵਰਸ਼ਿਪ ਪਹਿਲਕਦਮੀਆਂ ਦੇ ਤੱਤਾਂ ਦੀ ਨਿਗਰਾਨੀ ਵੀ ਕਰਦੇ ਹਨ.

ਸਮਾਜ ਸੇਵਕ ਵਿਹਾਰਕ ਅਤੇ ਲੌਜਿਸਟਿਕ ਮੁੱਦਿਆਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਜਿਵੇਂ ਕਿ ਆਵਾਜਾਈ ਦੀਆਂ ਸਮੱਸਿਆਵਾਂ ਅਤੇ ਵਿੱਤੀ ਤੌਖਲੇ, ਅਤੇ ਤੁਹਾਡੇ ਕੰਮ ’ਤੇ ਕੈਂਸਰ ਦੇ ਇਲਾਜ ਦੇ ਪ੍ਰਭਾਵ ਨਾਲ ਨਿਪਟਣ ਵਿੱਚ।

ਕਿਸੇ ਸ਼ੋਸ਼ਲ ਵਰਕਰ ਨਾਲ ਗੱਲ ਕਰਨ ਲਈ, ਕਿਰਪਾ ਕਰਕੇ ਆਪਣੇ ਮੈਮੋਰੀਅਲ ਸਲੋਆਨ ਕੇਟਰਿੰਗ ਡਾਕਟਰ ਜਾਂ ਨਰਸ ਨੂੰ ਪੁੱਛੋ, ਜਾਂ ਡਿਪਾਰਟਮੈਂਟ ਆਫ ਸੋਸ਼ਲ ਵਰਕ ਨੂੰ ਸਿੱਧੇ ਤੌਰ ’ਤੇ 212-639-7020 ’ਤੇ ਕਾਲ ਕਰੋ।